ਸਚਿਨ ਨੂੰ ਪਹਿਲਾ ਜ਼ੀਰੋ ਦੇਣ ਵਾਲੇ ਇਸ ਗੇਂਦਬਾਜ਼ ਨੂੰ ਬੁਮਰਾਹ ਨੇ ਛੱਡਿਆ ਪਿੱਛੇ

Wednesday, Jun 28, 2017 - 10:39 AM (IST)

ਸਚਿਨ ਨੂੰ ਪਹਿਲਾ ਜ਼ੀਰੋ ਦੇਣ ਵਾਲੇ ਇਸ ਗੇਂਦਬਾਜ਼ ਨੂੰ ਬੁਮਰਾਹ ਨੇ ਛੱਡਿਆ ਪਿੱਛੇ

ਨਵੀਂ ਦਿੱਲੀ— ਭਾਰਤ ਦੇ ਯੁਵਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਇਸਦੇ ਇਲਾਵਾ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੱਲੇਬਾਜੀ ਰੈਂਕਿੰਗ 'ਚ ਚੋਟੀ 'ਤੇ ਕਾਇਮ ਹਨ। ਆਈ.ਸੀ.ਸੀ. ਦੀ ਸੋਮਵਾਰ ਨੂੰ ਜਾਰੀ ਰਿਲੀਜ਼ 'ਚ ਟੀ-20 ਗੇਂਦਬਾਜੀ ਰੈਂਕਿੰਗ 'ਚ ਪਾਕਿਸਤਾਨ ਦੇ ਗੇਂਦਬਾਜ਼ ਇਮਾਦ ਵਸੀਮ ਨੇ ਦੱਖਣ ਅਫਰੀਕਾ ਦੇ ਖਿਡਾਰੀ ਇਮਰਾਨ ਤਾਹਿਰ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਰੈਂਕਿੰਗ 'ਚ ਬੁਮਰਾਹ 764 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਵਸੀਮ 16 ਅੰਕ ਜਿਆਦਾ 780 ਅੰਕਾਂ ਨਾਲ ਪਹਿਲੇ ਸਥਾਨ 'ਤੇ ਹਨ, ਉਥੇ ਹੀ ਤਾਹਿਰ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਇਸ ਸਾਲ ਜਨਵਰੀ 'ਚ ਬੁਮਰਾਹ ਨੇ ਟੀ-20 ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਭਾਰਤੀ ਟੀਮ ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਬੁਮਰਾਹ ਨੇ ਕਾਫੀ ਪਿੱਛੇ ਛੱਡ ਦਿੱਤਾ ਹੈ।
ਦੱਸ ਦਈਏ ਕਿ ਭੁਵਨੇਸ਼ਵਰ ਕੁਮਾਰ ਨੇ ਸਚਿਨ ਨੂੰ ਜੀਰੋ 'ਤੇ  ਆਊਟ ਕੀਤਾ ਸੀ। ਭੁਵੀ ਨੇ ਜਦੋਂ ਸਚਿਨ ਦਾ ਵਿਕਟ ਲਿਆ ਤਦ ਉਹ ਸਿਰਫ਼ 22 ਸਾਲ  ਦੇ ਸਨ। ਪਹਿਲੀ ਸ਼੍ਰੇਣੀ ਦੀ ਕ੍ਰਿਕਟ 'ਚ ਜੇਕਰ ਕਿਸੇ ਨੇ ਸਚਿਨ ਤੇਂਦੁਲਕਰ ਨੂੰ ਜੀਰੋ 'ਤੇ ਆਊਟ ਕੀਤਾ ਹੈ ਤਾਂ ਉਹ ਹੈ ਭੁਵਨੇਸ਼ਵਰ ਕੁਮਾਰ। ਇਹ ਰਿਕਾਰਡ ਭੁਵੀ ਨੇ 2008-09 ਦੌਰਾਨ ਰਣਜੀ ਟਰਾਫੀ ਫਾਈਨਲ ਮੈਚ 'ਚ ਬਣਾਇਆ।


Related News