ਭਾਰਤ ਦੀ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਲਈ ਬੁਮਰਾਹ ਨੇ ਇਸ ਨੂੰ ਦੱਸਿਆ ਸਭ ਤੋਂ ਵੱਡਾ ਕਾਰਨ

11/01/2021 2:41:31 PM

ਦੁਬਈ- ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਟੀ-20 ਵਿਸ਼ਵ ਕੱਪ ਦੇ ਮੁਕਾਬਲੇ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਰਮਾਹ ਨੇ ਇਸ ਹਾਰ ਦਾ ਠੀਕਰਾ ਭਾਰਤੀ ਬੱਲੇਬਾਜ਼ੀ 'ਤੇ ਭੰਨਿਆ ਹੈ। ਮੈਚ ਦੇ ਬਾਅਦ ਬੁਮਰਾਹ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਰਤੀ ਬੱਲੇਬਾਜ਼ਾਂ ਨੇ ਹਮਲਾਵਰ ਨੀਤੀ ਛੇਤੀ ਹੀ ਅਪਣਾ ਲਈ ਜਿਸ ਵਜ੍ਹਾ ਨਾਲ ਅਸੀਂ ਮੈਚ ਹਾਰ ਗਏ। ਇਸ ਹਾਰ ਦੇ ਨਾਲ ਹੀ ਭਾਰਤ 'ਤੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ ਕਿਉਂਕਿ ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਹਾਰ ਹੈ।

ਇਹ ਵੀ ਪੜ੍ਹੋ : T-20 WC : ਨਿਊਜ਼ੀਲੈਂਡ ਹੱਥੋਂ ਹਾਰਿਆ ਭਾਰਤ, ਜਾਣੋ ਹੁਣ ਕਿਵੇਂ ਟੀਮ ਇੰਡੀਆ ਪਹੁੰਚੇਗੀ ਸੈਮੀਫਾਈਨਲ 'ਚ

ਬੁਮਰਾਹ ਨੇ ਕਿਹਾ ਕਿ ਬੱਲੇਬਾਜ਼ 20 ਤੋਂ 30 ਜ਼ਿਆਦਾ ਦੌੜਾਂ ਬਣਾਉਣਾ ਚਾਹੁੰਦੇ ਸਨ ਤੇ ਇਸ ਪ੍ਰਕਿਰਿਆ 'ਚ ਉਨ੍ਹਾਂ ਨੇ ਬਹੁਤ ਸਾਰੇ ਹਮਲਾਵਰ ਸ਼ਾਟ ਖੇਡੇ ਜੋ ਸਹੀ ਨਹੀਂ ਲਗ ਸਕੇ। ਦੂਜੀ ਪਾਰੀ 'ਚ ਬੱਲੇਬਾਜ਼ੀ ਸੌਖੀ ਹੋ ਜਾਂਦੀ ਹੈ। ਇਸ ਲਈ ਉਹ ਗੇਂਦਬਾਜ਼ਾਂ ਨੂੰ ਵਾਧੂ ਦੌੜਾਂ ਦੇਣਾ ਚਾਹੁੰਦੇ ਸਨ। ਇਸੇ ਚੱਕਰ 'ਚ ਬੱਲੇਬਾਜ਼ਾਂ ਨੇ ਹਮਲਾਵਰ ਸ਼ਾਟ ਖੇਡੇ ਤੇ ਨਿਰੰਤਰ ਵਕਫ਼ੇ 'ਤੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ।

ਬੁਮਰਾਹ ਨੇ ਅੱਗੇ ਕਿਹਾ ਕਿ ਸਾਡੀ ਰਣਨੀਤੀ ਸਾਫ਼ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੌੜਾਂ ਬਣਾਉਣਾ ਆਸਾਨ ਨਹੀਂ ਸੀ ਪਰ ਤੁਹਾਡੀ ਵਾਧੂ ਜ਼ਿੰਮੇਵਾਰੀ ਸੀ ਜਿਸ ਨੂੰ ਬੱਲੇਬਾਜ਼ਾ ਨੇ ਲਿਆ। ਇਹ ਮੁਸ਼ਕਲ ਹੈ ਕਿਉਂਕਿ ਸ਼ਾਮ ਦੀ ਖੇਡ ਖੇਡਣ ਵਾਲਾ ਹਰ ਕੋਈ ਪਹਿਲਾਂ ਗੇਂਦਬਾਜ਼ੀ ਕਰਨਾ ਚੁਣਦਾ ਰਿਹਾ ਹੈ ਜੋ ਕਿ ਬਹੁਤ ਵੱਡਾ ਫ਼ਰਕ ਰਿਹਾ ਹੈ । ਸਾਡੇ ਬੱਲੇਬਾਜਾਂ ਨੂੰ ਪਤਾ ਸੀ ਕਿ ਸਾਨੂੰ ਗੇਂਦਬਾਜ਼ਾ ਨੂੰ ਵਾਧੂ ਦੌੜਾਂ ਕਿਵੇਂ ਦੇਣੀਆਂ ਹਨ। ਬੱਲੇਬਾਜ਼ਾਂ ਨੇ ਆਪਣੀ ਸਰਵਸ੍ਰੇਸਠ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ।

ਬੁਮਰਾਹ ਨੇ ਭਾਰਤ ਦੀ ਹਾਰ ਦਾ ਮੁੱਖ ਕਾਰਨ ਦਸਦੇ ਹੋਏ ਕਿਹਾ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਸਮੇਂ ਗੇਂਦ ਫਸ ਕੇ ਆ ਰਹੀ ਸੀ ਤੇ ਤਿੰਨ ਬੱਲੇਬਾਜ਼ ਕੇ. ਐਲ. ਰਾਹੁਲ, ਰੋਹਿਤ ਸ਼ਰਮਾ ਤੇ ਈਸ਼ਾਨ ਕਿਸ਼ਨ ਜਿਨ੍ਹਾਂ ਨੇ 'ਪਿਕ-ਅਪ ਪੁਲ ਸ਼ਾਟ' ਦੀ ਕੋਸ਼ਿਸ਼ ਕੀਤੀ ਪਰ ਉਹ ਉਸ 'ਚ ਸਫਲ ਨਾ ਹੋ ਸਕੇ। ਦੂਜਾ ਕਾਰਨ ਇਹ ਸੀ ਕਿ  ਦੂਜੀ ਪਾਰੀ 'ਚ ਲੈਂਥ ਬਾਲ ਪਕੜ 'ਚ ਨਹੀਂ ਆ ਰਹੀ ਸੀ। ਪਹਿਲੀ ਪਾਰੀ 'ਚ ਗੇਂਦ ਫਸ ਕੇ ਆ ਰਹੀ ਸੀ ਪਰ ਦੂਜੀ ਪਾਰੀ 'ਚ ਉਹ ਆਪਸ਼ਨ ਬਦਲ ਗਏ। 

ਇਹ ਵੀ ਪੜ੍ਹੋ : ਅਸਗਰ ਅਫਗਾਨ ਦੇ ਸੰਨਿਆਸ 'ਤੇ ਭਾਵੁਕ ਹੋਏ ਰਾਸ਼ਿਦ ਖ਼ਾਨ, ਟਵੀਟ ਕਰਕੇ ਆਖੀ ਇਹ ਗੱਲ

ਬੁਮਰਾਹ ਭਾਰਤ ਦੀ ਇਸ ਹਾਰ ਨਾਲ ਜ਼ਿਆਦਾ ਪ੍ਰਭਾਵਿਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕੁਝ ਦਿਨ ਚੰਗੇ ਹੋਣਗੇ ਤਾਂ ਕੁਝ ਦਿਨ ਬੁਰੇ। ਚੰਗੇ ਦਿਨਾਂ 'ਚ ਨਾ ਜ਼ਿਆਦਾ ਉੱਚਾ ਉਠੀਏ ਤੇ ਨਾ ਹੀ ਬੁਰੇ ਦਿਨਾਂ 'ਚ ਘੱਟ। ਇਹ ਸਾਰੀਆਂ ਚੀਜ਼ਾਂ ਖੇਡ ਦਾ ਹਿੱਸਾ ਹਨ, ਪਲ 'ਚ ਰੁਕੋ ਤੇ ਵਿਸ਼ਲੇਸ਼ਣ ਕਰੋ ਕਿ ਕੀ ਚੰਗਾ ਹੋਇਆ ਤੇ ਅੱਗੇ ਵਧੋ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News