ਵੈਸਟਇੰਡੀਜ਼ ਰਵਾਨਾ ਹੋਣ ਤੋਂ ਪਹਿਲਾਂ ਬੁਮਰਾਹ ਨੇ ਭੈਣ ਤੋਂ ਬੰਨ੍ਹਵਾਈ ਰੱਖੜੀ

8/13/2019 9:10:45 PM

ਨਵੀਂ ਦਿੱਲੀ - ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਵੈਸਟਇੰਡੀਜ਼ ਵਿਚ ਹੋਣ ਵਾਲੀ ਟੈਸਟ ਸੀਰੀਜ਼ ਲਈ ਰਵਾਨਾ ਹੋ ਗਿਆ ਹੈ। ਅਜਿਹੇ ਵਿਚ ਬੁਮਰਾਹ ਨੇ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਭੈਣ ਜੂਹਿਕਾ ਤੋਂ ਰੱਖੜੀ ਬੰਨ੍ਹਵਾਈ। 

PunjabKesari
ਬੁਮਰਾਹ ਨੇ ਸੋਸ਼ਲ ਮੀਡੀਆ 'ਤੇ ਭੈਣ ਦੇ ਨਾਲ ਦੋ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਰੱਖੜੀ ਬੰਨ੍ਹਵਾਉਂਦਾ ਦਿਸ ਰਿਹਾ ਹੈ। ਬੁਮਰਾਹ ਨੇ ਪੋਸਟ ਦੇ ਨਾਲ ਹੀ ਕੈਪਸ਼ਨ ਦਿੱਤੀ ਹੈ, ''ਟੀਮ ਇੰਡੀਆ ਲਈ ਡਿਊਟੀ ਦਾ ਮਤਲਬ, ਮੈਂ ਰੱਖੜੀ ਦੇ ਦਿਨ ਇੱਥੇ ਨਹੀਂ ਹੋਵਾਂਗਾ ਪਰ ਮੈਂ ਇਸ ਨੂੰ ਤੁਹਾਡੇ ਨਾਲ ਸੈਲੀਬ੍ਰੇਟ ਕਰਨ ਦਾ ਮੌਕਾ ਨਹੀਂ ਗੁਆਉਣਾ ਚਾਹੁੰਦਾ ਜੂਹਿਕਾ। ਧੰਨਵਾਦ, ਹਮੇਸ਼ਾ ਮੇਰੇ ਨਾਲ ਬਣੇ ਰਹਿਣ ਲਈ।

PunjabKesari
ਕ੍ਰਿਕਟ ਵਿਸ਼ਵ ਕੱਪ ਦੌਰਾਨ ਆਪਣੀ ਸ਼ਾਨਦਾਰ ਗੇਂਦਬਾਜ਼ੀ ਲਈ ਸੁਰਖੀਆਂ ਬਟੋਰਨ ਵਾਲਾ ਬੁਮਰਾਹ ਵੈਸਟਇੰਡੀਜ਼ ਦੌਰੇ 'ਤੇ ਟੀ-20 ਤੇ ਵਨ ਡੇ ਸੀਰੀਜ਼ ਲਈ ਟੀਮ ਇੰਡੀਆ ਵਿਚ ਨਹੀਂ ਚੁਣਿਆ ਗਿਆ ਸੀ। ਬੀ. ਸੀ. ਸੀ. ਆਈ. ਨੇ ਉਸ ਨੂੰ ਇਸ ਫਾਰਮੈੱਟ ਤੋਂ ਆਰਾਮ ਦਿੱਤਾ ਸੀ ਹਾਲਾਂਕਿ ਬੁਮਰਾਹ ਦਾ ਨਾਂ ਵੈਸਟਇੰਡੀਜ਼ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ਵਿਚ ਹੈ। ਅਜਿਹੇ ਵਿਚ ਬੁਮਰਾਹ ਹੁਣ ਵੈਸਟਇੰਡੀਜ਼ ਰਵਾਨਾ ਹੋ ਰਿਹਾ ਹੈ। ਉਮੀਦ ਹੈ ਕਿ ਉਹ 17 ਤਰੀਕ ਨੂੰ ਹੋਣ ਵਾਲੇ ਪ੍ਰੈਕਟਿਸ ਮੈਚ ਵਿਚ ਟੀਮ ਇੰਡੀਆ ਨਾਲ ਜੁੜ ਜਾਵੇਗਾ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦਾ ਵੈਸਟਇੰਡੀਜ਼ ਵਿਰੁੱਧ ਪਹਿਲਾ ਟੈਸਟ 22 ਅਗਸਤ ਤੇ ਦੂਜਾ 20 ਅਗਸਤ ਤੋਂ ਹੋਣਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh