ਗੋਡੇ ਦੀ ਸੱਟ ਕਾਰਨ ਬਰੂਕਸ US ਓਪਨ ਗੋਲਫ ਤੋਂ ਹਟੇ

Friday, Sep 11, 2020 - 12:00 AM (IST)

ਗੋਡੇ ਦੀ ਸੱਟ ਕਾਰਨ ਬਰੂਕਸ US ਓਪਨ ਗੋਲਫ ਤੋਂ ਹਟੇ

ਵਾਸ਼ਿੰਗਟਨ- ਚੋਟੀ ਗੋਲਫਰ ਅਤੇ ਦੋ ਵਾਰ ਦੇ ਚੈਂਪੀਅਨ ਬਰੂਕਸ ਕੋਏਪਕਾ ਖੱਬੇ ਗੋਢੇ 'ਚ ਦਰਦ ਦੇ ਕਾਰਨ ਯੂ. ਐੱਸ. ਓਪਨ ਗੋਲਫ ਟੂਰਨਾਮੈਂਟ ਤੋਂ ਹਟ ਗਏ ਹਨ। ਕੋਏਪਕਾ ਨੇ ਹਾਲੀ 'ਚ ਦਸ ਹਫਤੇ ਦੇ ਅੰਦਰ ਅੱਠ ਟੂਰਨਾਮੈਂਟ 'ਚ ਹਿੱਸਾ ਲਿਆ ਸੀ। ਇਨ੍ਹਾਂ 'ਚ ਉਨ੍ਹਾਂ ਨੇ ਲਗਾਤਾਰ ਛੇ ਹਫਤੇ ਤੱਕ ਟੂਰਨਾਮੈਂਟ ਵੀ ਖੇਡੇ ਪਰ ਪਿਛਲੇ ਸਾਲ ਲੱਗੀ ਗੋਢੇ ਦੀ ਸੱਟ ਫਿਰ ਤੋਂ ਉੱਭਰਨ ਕਾਰਨ ਉਸ ਨੂੰ ਫੇਡੈਕਸ ਕੱਪ ਪਲੇਆਫ ਤੋਂ ਹਟਣਾ ਪਿਆ ਸੀ।

PunjabKesari
ਉਨ੍ਹਾਂ ਨੇ ਆਪਣੇ ਟਵਿੱਟਰ ਪੇਜ਼ 'ਤੇ ਲਿਖਿਆ- ਬਦਕਿਸਮਤੀ ਨਾਲ ਮੈਂ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਯੂ. ਐੱਸ. ਓਪਨ ਤੋਂ ਹਟਣ ਦਾ ਫੈਸਲਾ ਕੀਤਾ ਹੈ। ਮੈਂ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਜਲਦ ਹੀ ਵਾਪਸੀ ਕਰਨ 'ਤੇ ਧਿਆਨ ਦੇ ਰਿਹਾ ਹਾਂ। ਕੋਏਪਕਾ ਦੀ ਜਗ੍ਹਾਂ ਪਾਲ ਵਾਰਿੰਗ ਨੂੰ ਯੂ. ਐੱਸ. ਓਪਨ 'ਚ ਜਗ੍ਹਾਂ ਦਿੱਤੀ ਗਈ ਹੈ।


author

Gurdeep Singh

Content Editor

Related News