ਬ੍ਰਿਸਬੇਨ ’ਚ ਹੀ ਹੋਵੇਗਾ ਚੌਥਾ ਟੈਸਟ, ਸਿਰਫ਼ 50 ਫ਼ੀਸਦੀ ਦਰਸ਼ਕਾਂ ਨੂੰ ਆਉਣ ਦੀ ਹੋਵੇਗੀ ਇਜਾਜ਼ਤ

Monday, Jan 11, 2021 - 12:26 PM (IST)

ਸਿਡਨੀ (ਭਾਸ਼ਾ) : ਭਾਰਤੀ ਕ੍ਰਿਕਟ ਟੀਮ ਮੰਗਲਵਾਰ ਨੂੰ ਬ੍ਰਿਸਬੇਨ ਲਈ ਰਵਾਨਾ ਹੋਵੇਗੀ, ਕਿਉਂਕਿ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ). ਦੇ ਸਕੱਤਰ ਜੈ ਸ਼ਾਹ ਦੇ ਕ੍ਰਿਕਟ ਆਸਟਰੇਲੀਆ (ਸੀ.ਏ.) ਨੂੰ ਦਿੱਤੇ ਭਰੋਸੇ ਦੇ ਬਾਅਦ ਕੁਈਂਸਲੈਂਡ ਦੀ ਰਾਜਧਾਨੀ ਵਿਚ 15 ਜਨਵਰੀ ਤੋਂ ਚੌਥੇ ਅਤੇ ਆਖ਼ਰੀ ਟੈਸਟ ਦੀ ਮੇਜ਼ਬਾਨੀ ਨੂੰ ਲੈ ਕੇ ਅਨਿਸ਼ਚਿਤਤਾ ਖ਼ਤਮ ਹੋ ਗਈ ਹੈ। ਬ੍ਰਿਸਬੇਨ ਵਿਚ ਹਾਲਾਂਕਿ ਸਮਰੱਥਾ ਦੇ 50 ਫ਼ੀਸਦੀ ਦਰਸ਼ਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ: ਟੈਸਟ ਕ੍ਰਿਕਟ ’ਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬਣੇ ਪੁਜਾਰਾ

ਬੀ.ਸੀ.ਸੀ.ਆਈ. ਨੇ ਸੀ.ਏ. ਨੂੰ ਬ੍ਰਿਸਬੇਨ ਵਿਚ ਸਖ਼ਤ ਇਕਾਂਤਵਾਸ ਨਿਯਮਾਂ ਤੋਂ ਰਾਹਤ ਦੇਣ ਦੇ ਸੰਦਰਭ ਵਿਚ ਲਿਖਿਆ ਸੀ, ਕਿਉਂਕਿ ਇਸ ਦੇ ਕਾਰਨ ਭਾਰਤੀ ਟੀਮ ਨੂੰ ਹੋਟਲ ਵਿਚ ਹੀ ਰਹਿਣਾ ਪੈਂਦਾ ਹੈ, ਜਿਸ ਨੂੰ ਲੈ ਕੇ ਖਿਡਾਰੀਆਂ ਨੂੰ ਇਤਰਾਜ਼ ਸੀ। ਸੀ.ਏ. ਦੇ ਸੀ.ਈ.ਓ. ਨਿਕ ਹਾਕਲੇ ਨੇ ਬਿਆਨ ਵਿਚ ਕਿਹਾ, ‘ਮੈਂ ਸਹਿਯੋਗ ਅਤੇ ਯੋਜਨਾ ਅਨੁਸਾਰ ਚੌਥੇ ਟੈਸਟ ਦੇ ਪ੍ਰਬੰਧ ਲਈ ਸੀ.ਏ. ਅਤੇ ਬੀ.ਸੀ.ਸੀ.ਆਈ. ਨਾਲ ਕੰਮ ਕਰਣ ਦੀ ਇੱਛਾ ਲਈ ਕੁਈਂਸਲੈਂਡ ਸਰਕਾਰ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ, ‘ਪਰ ਜ਼ਿਆਦਾ ਮਹੱਤਵਪੂਰਣ ਉਸ ਯੋਜਨਾ ’ਤੇ ਚੱਲਣਾ ਹੈ, ਜਿਸ ਵਿਚ ਖਿਡਾਰੀਆਂ, ਮੈਚ ਅਧਿਕਾਰੀਆਂ ਅਤੇ ਭਾਈਚਾਰੇ ਦੀ ਸੁਰੱਖਿਆ ਅਤੇ ਬਿਹਤਰੀ ਸਿਖ਼ਰ ਤਰਜੀਹ ਹੈ।’ ਪਿਛਲੇ ਇਕ ਹਫ਼ਤੇ ਵਿਚ ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਨੇ ਕਦੇ ਆਯੋਜਨ ਸਥਾਨ ਵਿਚ ਬਦਲਾਅ ਦੀ ਮੰਗ ਨਹੀਂ ਕੀਤੀ ਪਰ ਇਹ ਜ਼ਰੂਰ ਕਿਹਾ ਸੀ ਕਿ ਲਗਾਤਾਰ 2 ਸਖ਼ਤ ਇਕਾਂਤਵਾਸ ਖਿਡਾਰੀਆਂ ਦੀ ਮਾਨਸਿਕ ਸਿਹਤ ਲਈ ਆਦਰਸ਼ ਨਹੀਂ ਹਨ। ਖਿਡਾਰੀਆਂ ਲਈ ਹੁਣ ਇੰਡੀਅਨ ਪ੍ਰੀਮੀਅਰ ਲੀਗ ਦੀ ਤਰ੍ਹਾਂ ਦੇ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਦੀ ਉਮੀਦ ਹੈ ਜਿੱਥੇ ਉਹ ਹੋਟਲ ਦੇ ਅੰਦਰ ਇਕ-ਦੂਜੇ ਨੂੰ ਮਿਲ ਸਕਦੇ ਹਨ। 

ਇਹ ਵੀ ਪੜ੍ਹੋ: ਸਰਕਾਰ ਦੇ ਰਹੀ ਹੈ ਤਿਉਹਾਰੀ ਸੀਜ਼ਨ ’ਚ ਬਾਜ਼ਾਰ ਨਾਲੋਂ ਸਸਤਾ ਸੋਨਾ ਖਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ

ਸੀ.ਏ. ਨੇ ਬਿਆਨ ਵਿਚ ਕਿਹਾ, ‘ਕੁਈਂਸਲੈਂਡ ਸਿਹਤ ਅਤੇ ਕੁਈਂਸਲੈਂਡ ਸਰਕਾਰ ਦੀ ਸਲਾਹ ’ਤੇ ਚਲਦੇ ਹੋਏ ਕ੍ਰਿਕਟ ਆਸਟਰੇਲੀਆ ਅਤੇ ਸਟੇਡੀਅਮਜ਼ ਕੁਈਂਸਲੈਂਡ 15 ਜਨਵਰੀ ਤੋਂ ਬ੍ਰਿਸਬੇਨ ਟੈਸਟ ਲਈ ਪੁੱਜਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਣ ਲਈ ਇਕੱਠੇ ਕੰਮ ਕਰ ਰਹੇ ਹਨ ਅਤੇ ਇਸ ਦੌਰਾਨ ਗਾਬਾ ਵਿਚ ਦਰਸ਼ਕਾਂ ਦੀ ਕੁੱਲ ਸਮਰਥਾ ਦੇ 50 ਫ਼ੀਸਦੀ ਦਰਸ਼ਕਾਂ ਨੂੰ ਹੀ ਆਉਣ ਦੀ ਮਨਜੂਰੀ ਹੋਵੇਗੀ।’ ਉਨ੍ਹਾਂ ਕਿਹਾ, ‘ਸਾਮਾਜਕ ਦੂਰੀ ਦੇ ਨਿਯਮਾਂ ਅਨੁਸਾਰ ਬੈਠਣ ਦੀ ਯੋਜਨਾ ਨਾਲ ਦਰਸ਼ਕਾਂ ਦੀ ਗਿਣਤੀ ਵਿਚ ਕਟੌਤੀ ਹੋਵੇਗੀ, ਹੁਣ ਮੈਚ ਦੀਆਂ ਟਿਕਟਾਂ ਨੂੰ ਦੁਬਾਰਾ ਵੇਚਿਆ ਜਾਵੇਗਾ ਅਤੇ ਮੌਜੂਦਾ ਟਿਕਟ ਧਾਰਕਾਂ ਨੂੰ ਪੂਰਾ ਪੈਸਾ ਵਾਪਸ ਮਿਲੇਗਾ, ਜਿਸ ਵਿਚ ਟਿਕਟ ਬੀਮਾ ਸਮੇਤ ਸਾਰੇ ਖਰਚੇ ਸ਼ਾਮਲ ਹਨ।’

ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News