ਜ਼ਿੰਬਾਬਵੇ ਕ੍ਰਿਕਟ ਬੋਰਡ ''ਤੇ ਇਕ ਟਿੱਪਣੀ ਨਾਲ ਬਰਾਬਦ ਹੋ ਗਿਆ ਬ੍ਰਾਇਨ ਸਟ੍ਰੈਂਗ ਦਾ ਕਰੀਅਰ

06/10/2020 12:12:16 PM

ਸਪੋਰਟਸ ਡੈਸਕ : ਨਸਲਭੇਦ ਦੀਆਂ ਨੀਤੀਆਂ ਦੇ ਕਾਰਣ ਜ਼ਿੰਬਾਬਵੇ ਕ੍ਰਿਕਟ ਬੋਰਡ ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰਿਹਾ ਹੈ। ਜ਼ਿੰਬਾਬਵੇ ਨੇ ਇਨ੍ਹਾਂ ਨੀਤੀਆਂ ਦੇ ਕਾਰਣ ਫਲਾਵਰ ਭਰਾ (ਐਂਡੀ ਤੇ ਗ੍ਰਾਂਟ), ਹੀਥ ਸਟ੍ਰੀਕ, ਹੈਨਰੀ ਓਲਿੰਗਾ ਤੇ ਨੀਲ ਜਾਨਸਨ ਵਰਗੇ ਖਿਡਾਰੀ ਗੁਆਏ। ਇਸ ਅੱਗ ਨਾਲ ਜ਼ਿੰਬਾਬਵੇ  ਦੇ ਉਭਰਦੇ ਕ੍ਰਿਕਟਰ ਬ੍ਰਾਇਨ ਸਟ੍ਰੈਂਗ ਵੀ ਬਚ ਨਹੀਂ ਸਕਿਆ ਸੀ। ਜ਼ਿੰਬਾਬਵੇ ਕ੍ਰਿਕਟ ਵਿਚ ਬ੍ਰਾਇਨ ਆਪਣੇ ਭਾਰ ਪੌਲ ਦੀ ਤਰ੍ਹਾਂ ਹੀ ਆਲਰਾਊਂਡਰ ਦੇ ਤੌਰ 'ਤੇ ਖੇਡਦਾ ਸੀ। ਬ੍ਰਾਇਨ ਜ਼ਿੰਬਾਬਵੇ ਕ੍ਰਿਕਟ ਮੈਨੇਜਮੈਂਟ ਦੀਆਂ ਨੀਤੀਆਂ ਤੋਂ ਦੁਖੀ ਸੀ । ਇਸ ਵਿਚਾਲੇ ਸਾਊਥ ਅਫਰੀਕਾ ਵਿਚ 2003 ਕ੍ਰਿਕਟ ਵਿਸ਼ਵ ਕੱਪ ਆ ਗਿਆ। ਬ੍ਰਾਇਨ ਨੇ ਕਿਹਾ, ''ਜ਼ਿੰਬਾਬਵੇ ਇਸ ਟੂਰਨਾਮੈਂਟ ਲਈ ਨੈਤਿਕ ਆਧਾਰ 'ਤੇ ਹੀ ਮੇਜ਼ਬਾਨੀ ਲਈ ਦਾਅਵੇਦਾਰੀ ਨਹੀਂ ਕਰ ਸਕਦਾ।'' ਬ੍ਰਾਇਨ ਦੇ ਇਸ ਬਿਆਨ 'ਤੇ ਜ਼ਿੰਬਾਬਵੇ ਦੀ ਕ੍ਰਿਕਟ ਮੈਨੇਜਮੈਂਟ ਤੇ ਰਾਜਨੀਤਿਕ ਪਾਰਟੀਆਂ ਵਿਚ ਕਾਫੀ ਘਮਾਸਾਨ ਹੋਇਆ। 2001 ਵਿਚ ਜ਼ਿੰਬਾਬਵੇ ਵਲੋਂ ਆਖਰੀ ਮੈਚ ਖੇਡਣ ਤੋਂ ਬਾਅਦ ਬ੍ਰਾਇਨ ਨੂੰ ਦੇਸ਼ ਛੱਡਣਾ ਪਿਆ ਸੀ। ਉਸ 'ਤੇ ਪੂਰਣ ਪਾਬੰਦੀ ਲਾ ਦਿੱਤੀ ਗਈ ਸੀ।

PunjabKesari

ਹਾਲਾਂਕਿ ਬ੍ਰਾਇਨ ਨੇ ਹਾਰ ਨਹੀਂ ਮੰਨੀ । ਦੇਸ਼ ਵਾਪਸੀ ਤੋਂ ਬਾਅਦ ਉਸ ਨੇ ਸਪੋਰਟਸ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਉਸ ਨੇ ਉਸੇ ਲਿਲਫੋਰਡੀਆ ਕਾਲਜ ਵਿਚ ਪੜ੍ਹਾਇਆ, ਜਿੱਥੇ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਐਲਿਸਟੀਅਰ ਕੈਂਪਬੇਲ ਵੀ ਪੜ੍ਹਾਉਂਦਾ ਸੀ। ਬ੍ਰਾਇਨ ਦੇ ਨਾਂ 'ਤੇ ਫਰਸਟ ਕਲਾਸ ਕ੍ਰਿਕਟ ਦਾ ਇਕ ਯੂਨੀਕ ਰਿਕਾਰਡ ਵੀ ਹੈ। ਦਰਅਸਲ, ਫਰਸਟ ਕਲਾਸ ਵਲੋਂ ਇਕ ਪਾਰੀ ਵਿਚ ਸਭ ਤੋਂ ਘੱਟ ਦੌੜਾਂ ਬਣਾਉਣ ਦਾ ਰਿਕਾਰਡ ਮੇਟਾਬੇਲੇਲੈਂਡ ਟੀਮ (19) ਦੇ ਨਾਂ 'ਤੇ ਹੈ। ਇਸ ਪਾਰੀ ਦੌਰਾਨ ਬ੍ਰਾਇਨ ਨੇ ਸਿਰਫ 6 ਦੌੜਾਂਦੇ ਕੇ 5ਵਿਕਟਾਂ ਲਈਆਂ ਸਨ।


Ranjit

Content Editor

Related News