ਲਾਰਾ ਨੇ ਇਸ ਗੇਂਦਬਾਜ਼ ਖਿਲਾਫ ਬੱਲੇਬਾਜ਼ਾਂ ਨੂੰ ਕੁਝ ਇਸ ਤਰਾਂ ਦੀ ਬੱਲੇਬਾਜ਼ੀ ਕਰਨ ਦਿੱਤੀ ਸਲਾਹ
Saturday, May 25, 2019 - 01:08 PM (IST)

ਸਪੋਰਟਸ ਡੈਸਕ— ਦਿੱਗਜ ਬੱਲੇਬਾਜ਼ ਬ੍ਰਾਈਨ ਲਾਰਾ ਨੇ ਕਿਹਾ ਕਿ ਜੇਕਰ ਵਨ ਡੇ 'ਚ ਮੌਜੂਦਾ ਨੰਬਰ 1 ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਖਿਲਾਫ ਬੱਲੇਬਾਜ਼ੀ ਕਰਦੇ ਤਾਂ ਸਟ੍ਰਾਇਕ ਰੋਟੇਟ ਕਰ ਉਨ੍ਹੇਂ ਪਰੇਸ਼ਾਨ ਕਰਦੇ। ਲਾਰਾ ਨੇ ਆਈ ਏ ਐੱਨ ਐੱਸ ਨਾਲ ਗੱਲ ਕਰਦੇ ਕਿਹਾ ਕਿ ਉਹ ਬੁਮਰਾਹ ਦੇ ਖਿਲਾਫ ਅਟੈਕ ਨਹੀਂ ਬਲਕਿ ਇਕ ਇਕ ਦੌੜ ਲੈ ਕੇ ਬੁਮਰਾਹ ਨੂੰ ਪਰੇਸ਼ਾਨ ਕਰਦੇ। ਲਾਰਾ ਨੇ ਕਿਹਾ ਕਿ ਉਹ ਭਾਰਤੀ ਗੇਂਦਬਾਜ਼ਾਂ ਨੂੰ ਆਪਣੇ ਖਿਲਾਫ ਮਜ਼ਬੂਤ ਹੋਣ ਦਾ ਮੌਕਾ ਹੀ ਨਹੀਂ ਦਿੰਦੇ।
ਲਾਰਾ ਨੇ ਕਿਹਾ ਪਹਿਲੀ ਗੱਲ ਜੇਕਰ ਮੈਂ ਉਸ ਨੂੰ ਖੇਡ ਰਿਹਾ ਹੁੰਦਾ ਤਾਂ ਮੈਂ ਸਟ੍ਰਾਇਕ ਬਦਲਨਾ ਚਾਹੁੰਦਾ। ਉਹ ਇਕ ਬਿਹਤਰੀਨ ਗੇਂਦਬਾਜ਼ ਹੈ ਤੇ ਅਜਿਹੇ ਹਨ ਜਿਸ ਦਾ ਐਕਸ਼ਨ ਥੋੜ ਅਜੀਬ ਹੈ। ਬੱਲੇਬਾਜ਼ਾਂ ਨੂੰ ਉੁਨ੍ਹਾਂ 'ਤੇ ਨਜ਼ਰ ਰੱਖਣੀ ਹੁੰਦੀ ਹੈ ਪਰ ਮੈ ਸਟਰਾਇਕ ਰੋਟੇਟ ਕਰ ਉਸ ਉਪਰ ਦਬਾਅ ਬਣਾਉਂਦਾ।