ਕਦੀ ਬ੍ਰਾਇਨ ਲਾਰਾ ਲਈ ਸਿਰ ਦਰਦ ਤੋਂ ਘੱਟ ਨਹੀਂ ਸੀ ਇਹ ਗੇਂਦ

Wednesday, Nov 07, 2018 - 01:49 PM (IST)

ਕਦੀ ਬ੍ਰਾਇਨ ਲਾਰਾ ਲਈ ਸਿਰ ਦਰਦ ਤੋਂ ਘੱਟ ਨਹੀਂ ਸੀ ਇਹ ਗੇਂਦ

ਨਵੀਂ ਦਿੱਲੀ— ਬ੍ਰਾਇਨ ਲਾਰਾ ਲਈ ਮੂਵ ਕਰਦੀ ਜਾਂ ਉਛਾਲ ਲੈਂਦੀ ਗੇਂਦ ਕਦੀ ਚਿੰਤਾ ਦਾ ਵਿਸ਼ਾ ਨਹੀਂ ਰਹੀ ਪਰ ਆਪਣੇ ਜ਼ਮਾਨੇ ਦੇ ਵਿਸਫੋਟਕ ਬੱਲੇਬਾਜ਼ ਲਈ ਗੋਲਫ ਦੀ ਛੋਟੀ ਜਹੀ ਗੇਂਦ ਕਿਸੇ ਸਿਰਦਰਦ ਤੋਂ ਘੱਟ ਨਹੀਂ ਹੈ। ਲਾਰਾ ਨੇ ਕਿਹਾ,' ਹਾਂ, ਗੋਲਫ ਅਜੀਬ ਖੇਡ ਹੈ। ਮੈਂ ਕ੍ਰਿਕਟ ਦੀ ਮੂਵ ਕਰਦੀ ਜਾਂ ਉਛਾਲ ਲੈਂਦੀਆਂ ਗੇਂਦਾਂ ਨੂੰ ਖੇਡਣ ਦੇ ਸਮਰੱੱਥ ਹਾਂ ਪਰ ਇਸ ਛੋਟੀ ਜਹੀ ਗੇਂਦ ਨੇ ਸ਼ੁਰੂਆਤੀ ਸਾਲ 'ਚ ਮੇਰੇ ਲਈ ਕਿਸੇ ਸਿਰ ਦਰਦ ਤੋਂ ਘੱਟ ਨਹੀਂ ਸੀ ਪਰ ਇਸਨੇ ਮੈਨੂੰ ਸਿਖਾਇਆ ਕਿ ਗੇਂਦ 'ਤੇ ਨਿਯੰਤਰਨ ਰੱਖਣ ਲਈ ਕਿਵੇਂ ਅਨੁਸ਼ਾਸਿਤ ਹੋਣਾ ਹੈ।'

ਲਾਰਾ ਨੇ 1994 'ਚ ਗੋਲਫ 'ਚ ਹੱਥ ਅਜਮਾਉਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਵੈਸਟ ਇੰਡੀਜ਼ 'ਚ ਖਿਤਾਬ ਵੀ ਜਿੱਤੇ ਹਨ। ਜਿਨ੍ਹਾਂ ਕ੍ਰਿਕਟਰਾਂ ਨੇ ਗੋਲਫ 'ਚ ਹੱਥ ਅਜਮਾਏ ਉਨ੍ਹਾਂ ਦੇ ਬਾਰੇ 'ਚ ਲਾਰਾ ਨੇ ਕਿਹਾ ਕਿ ਕਪਿਲ ਦੇਵ ਅਤੇ ਅਤੇ ਜਾਕ ਕੈਲਿਸ ਦਾ ਗੋਲਫ ਦੇ ਪ੍ਰਤੀ ਪਿਆਰ ਜਗਜ਼ਾਹਿਰ ਹੈ ਜਦਕਿ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਵਧੀਆਂ ਖਿਡਾਰੀਆਂ 'ਚੋਂ ਇਕ ਹਨ।
PunjabKesari
ਉਨ੍ਹਾਂ ਨੇ ਅਮਰੀਕਾ ਦੇ ਇਕ ਟੂਰਨਾਮੈਂਟ 'ਚ ਕਪਿਲ ਦੇ ਨਾਲ ਗੋਲਫ ਖੇਡਣ ਦੇ ਅਨੁਭਵ ਬਾਰੇ 'ਚ ਵੀ ਦੱਸਿਆ, ਲਾਰਾ ਨੇ ਕਿਹਾ,' ਅਸੀ ਅਮੀਰਕਾ 'ਚ ਇਕ ਟੂਰਨਾਮੈਂਟ 'ਚ ਖੇਡ ਰਹੇ ਸਨ। ਮੇਰਾ ਸਾਹਮਣਾ ਅਮਰੀਕਾ ਦੇ ਐਮੇਚਿਓਰ ਨਾਲ ਸੀ। ਉਸ ਨੇ ਮੈਨੂੰ ਹਰਾ ਦਿੱਤਾ। ਇਸ ਤੋਂ ਬਾਅਦ ਮੈਂ ਕਪਿਲ ਦੇ ਕੋਲ ਗਿਆ ਅਤੇ ਮੈਂ ਕਿਹਾ ਕਿ ਇਹ ਅਮਰੀਕੀ ਖਿਡਾਰੀ ਬੇਮਿਸਾਲ ਹੈ।' ' ਕਪਿਲ ਨੇ ਮਜ਼ਾਕ ਉਡਾਇਆ ਅਤੇ ਉਸਦੇ ਖਿਲਾਫ ਖੇਡਣ ਲਈ ਚਲੇ ਗਏ। ਉਨ੍ਹਾਂ ਨੇ ਵਾਪਸ ਆ ਕੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਖਿਡਾਰੀ ਨੂੰ ਹਰਾ ਦਿੱਤਾ ਹੈ। ਉਹ ਕਪਿਲ ਸਨ ਇਕ ਮੰਨਿਆ ਹੋਇਆ ਗੋਲਫਰ।


author

suman saroa

Content Editor

Related News