ਬ੍ਰਾਇਨ ਲਾਰਾ ਦੀ ਸਭ ਤੋਂ ਵੱਡੀ ਫ਼ਰਸਟ ਕਲਾਸ ਪਾਰੀ ਦੇ 27 ਸਾਲ ਪੂਰੇ, ਇਕੱਲੇ ਹੀ ਬਣਾ ਦਿੱਤੀਆਂ ਸਨ 500+ਦੌੜਾਂ

Sunday, Jun 06, 2021 - 05:14 PM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਨੇ ਆਪਣੇ ਕ੍ਰਿਕਟ ਕਰੀਅਰ ਦੇ ਦੌਰਾਨ ਕਈ ਰਿਕਾਰਡ ਆਪਣੇ ਨਾਂ ਕੀਤੇ। ਇਨ੍ਹਾਂ ’ਚੋਂ ਇਕ ਰਿਕਾਰਡ ਫ਼ਰਸਟ ਕਲਾਸ ਕ੍ਰਿਕਟ ਦੇ ਇਤਿਹਾਸ ’ਚ ਸਰਵਉੱਚ ਸਕੋਰ ਸੀ। ਉਨ੍ਹਾਂ ਨੇ ਇਹ ਰਿਕਾਰਡ 27 ਸਾਲ ਪਹਿਲਾਂ ਅੱਜ ਦੇ ਦਿਨ (6 ਜੂਨ 1994) ਨੂੰ ਬਣਾਇਆ ਸੀ। ਲਾਰਾ ਨੇ ਵਾਰਵਿਕਸ਼ਾਇਰ ਲਈ ਖੇਡਦੇ ਹੋਏ ਐਜਬੈਸਟਨ ’ਚ ਕਾਊਂਟੀ ਚੈਂਪੀਅਨਸ਼ਿਪ ਮੈਚ ’ਚ ਡਰਹਮ ਖ਼ਿਲਾਫ਼ 501 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਇਹ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ : ਵਿਰਾਟ ਤੇ ਅਨੁਸ਼ਕਾ ਦੀ ਧੀ ਦੇ ਚਿਹਰੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਬਿਲੁਕਲ ਆਪਣੇ ਪਿਤਾ ਵਾਂਗ ਹੈ ਵਾਮਿਕਾ

ਡਰਹਮ ਨੇ ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 556/8 ਦੇ ਸਕੋਰ ’ਤੇ ਐਲਾਨੀ। ਇਸ ਤੋਂ ਬਾਅਦ ਲਾਰਾ 8/1 ਦੇ ਸਕੋਰ ਦੇ ਨਾਲ ਵਾਰਵਿਕਸ਼ਾਇਰ ਦੇ ਲਈ ਬੱਲੇਬਾਜ਼ੀ ਕਰਨ ਉਤਰੇ ਤੇ ਉੱਥੋਂ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਡਰਹਮ ਦੇ ਗੇਂਦਬਾਜ਼ਾਂ ਨੂੰ ਮੌਕਾ ਨਹੀਂ ਦਿੱਤਾ ਤੇ ਉਨ੍ਹਾਂ ’ਤੇ ਹਾਵੀ ਹੋ ਗਏ। ਇਸ ਬੱਲੇਬਾਜ਼ ਨੇ ਆਪਣੀ ਇਸ ਪਾਰੀ ’ਚ 62 ਚੌਕੇ ਤੇ 10 ਛੱਕੇ ਲਾਉਂਦੇ ਹੋਏ ਸਿਰਫ਼ 427 ਗੇਂਦਾਂ ’ਤੇ 501 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਦੀ ਬਦੌਲਤ ਵਾਰਵਿਕਸ਼ਾਇਰ ਨੇ 4 ਵਿਕਟਾਂ ਦੇ ਨੁਕਸਾਨ ’ਤੇ ਕੁਲ 810 ਦੌੜਾਂ ਬਣਾਈਆਂ ਸਨ। ਹਾਲਾਂਕਿ, ਮੈਚ ਡਰਾਅ ’ਤੇ ਖ਼ਤਮ ਹੋਇਆ।

PunjabKesariਲਾਰਾ ਨੂੰ ਅਜੇ ਵੀ ਸਭ ਤੋਂ ਤੇਜ਼-ਤਰਾਰ ਬੱਲੇਬਾਜ਼ਾਂ ’ਚੋਂ ਇਕ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਇਸ ਤਜਰਬੇਕਾਰ ਖਿਡਾਰੀ ਨੇ 2007 ’ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦਾ ਅੰਤ 22,358 ਦੌੜਾਂ ਤੇ 53 ਕੌਮਾਂਤਰੀ ਸੈਂਕੜਿਆਂ ਨਾਲ ਕੀਤਾ। ਲਾਰਾ ਨੇ 2004 ’ਚ ਐਂਟੀਗੁਆ ਰਿਕ੍ਰਿਏਸ਼ਨ ਸਟੇਡੀਅਮ ’ਚ 4 ਮੈਚਾਂ ਦੀ ਸੀਰੀਜ਼  ਦੇ ਚੌਥੇ ਟੈਸਟ ’ਚ ਇੰਗਲੈਂਡ ਖ਼ਿਲਾਫ਼ 400 ਦੌੜਾਂ ਦਾ ਪਾਰੀ ਖੇਡੀ ਤੇ ਉਹ ਅਜੇ ਵੀ ਟੈਸਟ ਕ੍ਰਿਕਟ ’ਚ ਸਰਵਉੱਚ ਨਿੱਜੀ ਸਕੋਰ ਦੇ ਰੂਪ ’ਚ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਜਾਰਜੀਆ ਦੀ ਨਾਨਾ ਦਗਨਿਡਜੇ ਨੇ ਜਿੱਤਿਆ ਪੰਜਵਾਂ ਫ਼ੀਡੇ ਸਪੀਡ ਚੈੱਸ ਕੁਆਲੀਫ਼ਾਇਰ

PunjabKesari52 ਸਾਲਾ ਲਾਰਾ ਦੇ ਨਾਂ ਇਕ ਟੈਸਟ ਮੈਚ ’ਚ ਇਕ ਓਵਰ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਹੈ। ਉਨ੍ਹਾਂ ਨੇ 2003 ’ਚ ਦੱਖਣੀ ਅਫ਼ਰੀਕਾ ਦੇ ਰਾਬਿਨ ਪੀਟਰਸਨ ਨੂੰ ਇਕ ਹੀ ਓਵਰ ’ਚ 28 ਦੌੜਾਂ ਠੋਕੀਆਂ ਸਨ। ਖੱਬੇ ਹੱਥ ਦੇ ਲਾਰਾ ਨੇ ਵੈਸਟਇੰਡੀਜ਼ ਲਈ 131 ਟੈਸਟ ਤੇ 299 ਵਨ-ਡੇ ਖੇਡੇ। ਉਹ ਖੇਡ ਦੇ ਸਭ ਤੋਂ ਲੰਬੇ ਫ਼ਾਰਮੈਟ’ਚ 11,953 ਦੌੜਾਂ ਬਣਾਉਣ ’ਚ ਸਫ਼ਲ ਰਹੇ, ਜਦਕਿ 50 ਓਵਰਾਂ ਦੇ ਫ਼ਾਰਮੈਟ ’ਚ 10,405 ਦੌੜਾਂ ਬਣਾਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News