ਬ੍ਰਾਜ਼ੀਲ ਨੇ ਵਿਸ਼ਵ ਫਿਨਾ ਤੈਰਾਕੀ ''ਚ ਜਿੱਤਿਆ ਸੋਨਾ
Thursday, Jul 18, 2019 - 12:47 AM (IST)

ਗਵਾਂਗਝੂ (ਦੱਖਣੀ ਕੋਰੀਆ)- ਬ੍ਰਾਜ਼ੀਲ ਨੇ ਫਿਨਾ ਵਿਸ਼ਵ ਚੈਂਪੀਅਨਸ਼ਿਪ ਵਿਚ ਬੁੱਧਵਾਰ ਨੂੰ ਇੱਥੇ ਮਹਿਲਾਵਾਂ ਦੇ 5 ਕਿਲੋਮੀਟਰ ਓਪਨ ਵਾਟਰ ਤੈਰਾਕੀ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਲਿਆ ਹੈ। ਬ੍ਰਾਜ਼ੀਲ ਦੀ ਏਨਾ ਮਾਸਰੇਲਾ ਚੁਨਾ ਨੇ 57 ਮਿੰਟ 56.0 ਸੈਕੰਡ ਦਾ ਸਮਾਂ ਲੈ ਕੇ ਵਿਸ਼ਵ ਚੈਂਪੀਅਨਸ਼ਿਪ ਦੀ 5 ਕਿਲੋਮੀਟਰ ਰੇਸ ਵਿਚ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ। ਚੁਨਾ ਨੇ 25 ਕਿਲੋਮੀਟਰ ਦੀ ਲੰਮੀ ਦੂਰੀ ਦੇ ਮੁਕਾਬਲੇ ਵਿਚ ਵੀ ਆਪਣਾ ਦਬਦਬਾ ਬਣਾ ਕੇ ਰੱਖਿਆ। ਉਸ ਨੇ ਸਾਲ 2011 ਸ਼ੰਘਾਈ ਵਿਸ਼ਵ ਚੈਂਪੀਅਨਸ਼ਿਪ ਦੀ 25 ਕਿਲੋਮੀਟਰ ਰੇਸ ਵਿਚ ਵੀ ਸੋਨ ਤਮਗਾ ਜਿੱਤਿਆ ਸੀ, ਜਦਕਿ ਕਜ਼ਾਨ 2015 ਅਤੇ ਬੁੱਡਾਪੇਸਟ 2017 ਵਿਚ ਵੀ ਉਸ ਨੇ ਸੋਨ ਤਮਗਾ ਜਿੱਤਿਆ ਸੀ।