ਮੈਚ ਫਿਕਸਿੰਗ ਮਾਮਲੇ 'ਚ ਇਹ ਟੈਨਿਸ ਖਿਡਾਰੀ ਦੋਸ਼ੀ ਕਰਾਰ, ਲੱਗਾ ਲਾਈਫਟਾਈਮ ਬੈਨ ਅਤੇ 90 ਲੱਖ ਜੁਰਮਾਨਾ

Tuesday, Sep 10, 2019 - 01:38 PM (IST)

ਮੈਚ ਫਿਕਸਿੰਗ ਮਾਮਲੇ 'ਚ ਇਹ ਟੈਨਿਸ ਖਿਡਾਰੀ ਦੋਸ਼ੀ ਕਰਾਰ, ਲੱਗਾ ਲਾਈਫਟਾਈਮ ਬੈਨ ਅਤੇ 90 ਲੱਖ ਜੁਰਮਾਨਾ

ਸਪੋਰਟਸ ਡੈਸਕ : ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਡਿਏਗੋ ਮਾਟੋਸ ਨੂੰ ਮੈਚ ਫਿਕਸਿੰਗ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਪ੍ਰੋਫੈਸ਼ਨਲ ਟੈਨਿਸ ਖੇਡਣ 'ਤੇ ਲਾਈਫਟਾਈਮ ਬੈਨ ਅਤੇ 125,000 ਡਾਲਰ (ਕਰੀਬ 90 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਬ੍ਰਾਜ਼ੀਲ, ਸ਼੍ਰੀਲੰੰਕਾ, ਇਕਵਾਡੋਰ, ਪੁਰਤਗਾਲ ਅਤੇ ਸਪੇਨ 'ਚ ਖੇਡੇ ਗਏ ਆਈ. ਟੀ. ਐੱਫ ਲੈਵਲ ਦੇ ਟੂਰਨਾਮੈਂਟਸ ਦੇ 10 ਮੈਚਾਂ 'ਚ ਫਿਕਸਿੰਗ ਤੋਂ ਬਾਅਦ ਉਸ 'ਤੇ ਇਹ ਕਾਰਵਾਈ ਕੀਤੀ ਗਈ।PunjabKesari
ਇਸ 31 ਸਾਲ ਦਾ ਖਿਡਾਰੀ ਨੂੰ ਟੈਨਿਸ ਇੰਟੀਗ੍ਰਿਟੀ ਯੂਨਿਟ ਦੀ ਜਾਂਚ 'ਚ ਸਹਿਯੋਗ ਨਾ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਕਿਉਂਕਿ ਉਸਨੇ ਫੋਰੈਂਸਿਕ ਜਾਂਚ ਲਈ ਆਪਣਾ ਮੋਬਾਇਲ ਫੋਨ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਅਤੇ ਵਿੱਤੀ ਰਿਕਾਰਡ ਦੀ ਆਪੂਰਤੀ ਕਰਨ 'ਚ ਅਸਫਲ ਰਿਹਾ। ਮਾਟੋਸ ਨੂੰ ਇਕਵਾਡੋਰ 'ਚ ਜਿੱਤੀ ਗਈ 12,000 ਡਾਲਰ ਦੀ ਰਾਸ਼ੀ ਵੀ ਵਾਪਸ ਕਰਨ ਲਈ ਕਿਹਾ ਗਿਆ ਹੈ।PunjabKesari
ਜ਼ਿਕਰਯੋਗ ਹੈ ਕਿ ਵਰਤਮਾਨ 'ਚ ਡਬਲ 'ਚ 373ਵੇਂ ਨੰਬਰ 'ਤੇ ਕਾਇਮ ਮਾਟੋਸ 'ਤੇ ਦਸੰਬਰ 2018 'ਚ ਬੈਨ ਲਗਾਇਆ ਗਿਆ ਸੀ। ਉਹ ਅਪ੍ਰੈਲ 2012 'ਚ 580 ਨੰਬਰ ਦੇ ਨਾਲ ਸਭ ਤੋਂ ਜ਼ਿਆਦਾ ਸਿੰਗਲ ਰੈਂਕਿੰਗ 'ਤੇ ਰਿਹਾ ਸੀ।


Related News