ਬ੍ਰਾਜ਼ੀਲ ਨੇ ਨੇਮਾਰ ਨੂੰ ਵਿਸ਼ਵ ਕੱਪ ਕੁਆਲੀਫਾਇਰ ਲਈ ਟੀਮ ’ਚ ਬੁਲਾਇਆ ਵਾਪਸ

Saturday, Mar 08, 2025 - 05:14 PM (IST)

ਬ੍ਰਾਜ਼ੀਲ ਨੇ ਨੇਮਾਰ ਨੂੰ ਵਿਸ਼ਵ ਕੱਪ ਕੁਆਲੀਫਾਇਰ ਲਈ ਟੀਮ ’ਚ ਬੁਲਾਇਆ ਵਾਪਸ

ਰੀਓ ਡੀ ਜੇਨੇਰੀਓ– ਬ੍ਰਾਜ਼ੀਲ ਦੇ ਧਾਕੜ ਫੁੱਟਬਾਲਰ ਨੇਮਾਰ ਨੂੰ 17 ਮਹੀਨਿਆਂ ਬਾਅਦ ਕੋਲੰਬੀਆ ਤੇ ਅਰਜਨਟੀਨਾ ਵਿਰੁੱਧ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲਿਆਂ ਲਈ ਰਾਸ਼ਟਰੀ ਟੀਮ ਵਿਚ ਵਾਪਸ ਬੁਲਾਇਆ ਗਿਆ ਹੈ।

ਬ੍ਰਾਜ਼ੀਲ ਦੇ ਮੈਨੇਜਰ ਡੋਰਿਵਲ ਜੂਨੀਅਰ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਉਹ ਅਜੇ ਵੀ ਸੱਟ ਤੋਂ ਉੱਭਰਨ ਦੀ ਪ੍ਰਕਿਰਿਆ ਵਿਚ ਹੈ ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਉਸਦੀ ਹਾਜ਼ਰੀ ਸਾਨੂੰ ਮੈਚ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਤੋਂ ਉੱਭਰਨ ਵਿਚ ਮਦਦ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਦਾ ਸਾਹਮਣਾ 20 ਮਾਰਚ ਨੂੰ ਬ੍ਰਾਸੀਲੀਆ ’ਚ ਕੋਲੰਬੀਆ ਅਤੇ ਪੰਜ ਦਿਨ ਬਾਅਦ ਬਿਊਨਸ ਆਇਰਸ ’ਚ ਅਰਜਨਟੀਨਾ ਨਾਲ ਹੋਵੇਗਾ। 5 ਵਾਰ ਦਾ ਵਿਸ਼ਵ ਚੈਂਪੀਅਨ ਮੌਜੂਦਾ ਸਮੇਂ ਵਿਚ 10 ਟੀਮਾਂ ਦੇ ਦੱਖਣੀ ਅਫਰੀਕੀ ਗਰੁੱਪ ਵਿਚ 12 ਕੁਆਲੀਫਾਇਰ ਤੋਂ 18 ਅੰਕਾਂ ਨਾਲ 5ਵੇਂ ਸਥਾਨ ’ਤੇ ਹੈ।


author

Tarsem Singh

Content Editor

Related News