ਅਰਜਨਟੀਨਾ ਖਿਲਾਫ ਸੈਮੀਫਾਈਨਲ ਤੋਂ ਪਹਿਲਾਂ ਬ੍ਰਾਜ਼ੀਲ ਦੇ ਕੋਚ ਦੀ ਉੱਡੀ ਨੀਂਦ
Tuesday, Jul 02, 2019 - 01:22 PM (IST)

ਨਵੀਂ ਦਿੱਲੀ : ਬ੍ਰਾਜ਼ੀਲ ਦੇ ਕੋਚ ਟਿਟੇ ਨੇ ਕਿਹਾ ਕਿ ਅਰਜਨਟੀਨਾ ਖਿਲਾਫ ਕੋਪਾ ਅਮਰੀਕਾ ਕੱਪ ਦੇ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਉਸਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਸੈਮੀਫਾਈਨਲ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਬੁੱਧਵਾਰ ਸਵੇਰੇ ਖੇਡਿਆ ਜਾਣਾ ਹੈ। ਕੋਪਾ ਅਮਰੀਕਾ ਕੱਪ 2016 ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਡੂੰਗਾ ਦੀ ਜਗ੍ਹਾ ਕੋਚ ਬਣੇ ਟਿਟੇ ਨੇ ਕਿਹਾ ਕਿ ਉਹ ਅਜੇ ਵੀ ਉਸੇ ਤਰ੍ਹਾਂ ਨਰਵਸ ਹੈ ਜਿਵੇਂ ਰਾਸ਼ਟਰੀ ਟੀਮ ਨਾਲ ਜੁੜਨ ਸਮੇਂ ਸੀ।
ਉਸ ਨੇ ਅਰਜਨਟੀਨਾ ਖਾਲਫ ਹੋਣ ਵਾਲੇ ਸੈਮੀਫਾਈਨਲ ਤੋਂ ਪਹਿਲਾਂ ਕਿਹਾ, ''ਮੈਂ ਠੀਕ ਨਾਲ ਸੋ ਨਹੀਂ ਪਾ ਰਿਹਾ ਹਾਂ। ਮੈਂ ਸੁਪਰਮੈਨ ਨਹੀਂ ਹਾਂ, ਮੈਂ ਜਿਵੇ ਹਾਂ, ਉਸੇ ਤਰ੍ਹਾਂ ਹਾਂ। ਮੈਂ ਇਸ ਨਾਲ ਨਜਿੱਠ ਸਕਦਾ ਹਾਂ।''