ਬ੍ਰਾਵੋ ਨੂੰ ਜ਼ਿੰਮੇਵਾਰੀ ਲੈਂਦਾ ਵੇਖ ਚੰਗਾ ਲੱਗਾ : ਧੋਨੀ

04/08/2018 11:12:34 AM

ਮੁੰਬਈ (ਭਾਸ਼ਾ)— ਆਈ.ਪੀ.ਐੱਲ. 'ਚ ਵਾਪਸੀ ਦੇ ਮੈਚ 'ਚ 68 ਦੌੜਾਂ ਬਣਾ ਕੇ ਟੀਮ ਨੂੰ ਮੁੰਬਈ ਦੇ ਖਿਲਾਫ ਹਾਰ ਦੀ ਕਗਾਰ ਤੋਂ ਕੱਢ ਕੇ ਜਿੱਤ ਦਿਵਾਉਣ ਵਾਲੇ ਡਵੇਨ ਬ੍ਰਾਵੋ ਦੀ ਸ਼ਲਾਘਾ ਕਰਦੇ ਹੋਏ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਬ੍ਰਾਵੋ ਵੱਲੋਂ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਲੈ ਕੇ ਖੇਡਦੇ ਦੇਖਣਾ ਚੰਗਾ ਲੱਗਾ। 2 ਸਾਲਾਂ ਦੀ ਪਾਬੰਦੀ ਦੇ ਬਾਅਦ ਵਾਪਸੀ ਕਰਨ ਵਾਲੀ ਚੇਨਈ ਟੀਮ ਦੀਆਂ ਅੱਠ ਵਿਕਟਾਂ 118 ਦੌੜਾਂ 'ਤੇ ਡਿਗ ਗਈਆਂ ਸਨ ਪਰ ਬ੍ਰਾਵੋ ਨੇ 30 ਗੇਂਦਾਂ 'ਚ 68 ਦੌੜਾਂ ਬਣਾ ਕੇ ਕਰਿਸ਼ਮਾਈ ਜਿੱਤ ਦਿਵਾਈ।

ਧੋਨੀ ਨੇ ਮੈਚ ਦੇ ਬਾਅਦ ਕਿਹਾ, ''ਚੇਨਈ ਅਤੇ ਮੁੰਬਈ ਦਾ ਮੈਚ ਹੋਰ ਕੋਈ ਦੇਖਣਾ ਚਾਹੁੰਦਾ ਹੈ ਅਤੇ ਅਸੀਂ 2 ਸਾਲਾਂ ਬਾਅਦ ਬਾਅਦ ਪਰਤੇ ਹਾਂ। ਬ੍ਰਾਵੋ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ, ਉਨ੍ਹਾਂ ਨੂੰ ਜ਼ਿੰਮੇਵਾਰੀ ਲੈਂਦਾ ਦੇਖ ਚੰਗਾ ਲੱਗਾ।'' ਭਾਰਤ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਬਿਹਤਰੀਨ ਬੱਲੇਬਾਜ਼ੀ ਕਰਨੀ ਚਾਹੀਦੀ ਹੈ ਹਾਲਾਂਕਿ ਉਨ੍ਹਾਂ ਨੇ ਜਖਮੀ ਖਿਡਾਰੀਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ, ''ਅਸੀਂ ਬਿਹਤਰ ਬੱਲੇਬਾਜ਼ੀ ਕਰ ਸਕਦੇ ਸੀ। ਸਾਡੇ ਕੋਲ ਕਈ ਅਜਿਹੇ ਖਿਡਾਰੀ ਹਨ ਜੋ ਮੈਚ ਜਿਤਾ ਸਕਦੇ ਹਨ।


Related News