''ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ'' ਦੇ ਪਹਿਲੇ ਸੀਜ਼ਨ ਦਾ ਹੋਇਆ ਅੰਤ, ਕ੍ਰਿਸ਼ਨਾ-ਸੁਨੀਲ ਨੂੰ ਵੇਖ ਪਈਆਂ ਢਿੱਡੀਂ ਪੀੜਾਂ

Monday, Jun 24, 2024 - 04:43 PM (IST)

''ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ'' ਦੇ ਪਹਿਲੇ ਸੀਜ਼ਨ ਦਾ ਹੋਇਆ ਅੰਤ, ਕ੍ਰਿਸ਼ਨਾ-ਸੁਨੀਲ ਨੂੰ ਵੇਖ ਪਈਆਂ ਢਿੱਡੀਂ ਪੀੜਾਂ

ਨਵੀਂ ਦਿੱਲੀ : ਕਾਮੇਡੀ ਨਾਲ ਭਰਪੂਰ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨੇ ਮਹਿਮਾਨਾਂ ਨੂੰ ਖੂਬ ਹਸਾਇਆ ਹੈ। ਇਹ ਪਹਿਲਾ ਮੌਕਾ ਸੀ ਜਦੋਂ ਕਪਿਲ ਸ਼ਰਮਾ ਦਾ ਸ਼ੋਅ ਟੀਵੀ 'ਤੇ ਟੈਲੀਕਾਸਟ ਦੀ ਬਜਾਏ ਓਟੀਟੀ 'ਤੇ ਟੈਲੀਕਾਸਟ ਹੋਇਆ ਸੀ। ਪਹਿਲੇ ਸਫ਼ਲ ਸੀਜ਼ਨ ਤੋਂ ਬਾਅਦ, ਦੂਜਾ ਸੀਜ਼ਨ ਵੀ ਜਲਦੀ ਹੀ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਮੇਕਰਸ ਨੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਆਖਰੀ ਐਪੀਸੋਡ ਨੂੰ ਮਜ਼ੇਦਾਰ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ।

ਕਾਰਤਿਕ ਆਰੀਅਨ ਫਿਨਾਲੇ ਐਪੀਸੋਡ 'ਚ ਪਹੁੰਚੇ
ਕਾਰਤਿਕ ਆਰੀਅਨ ਅਤੇ ਉਨ੍ਹਾਂ ਦੀ ਮਾਂ ਮਾਲਾ ਤਿਵਾਰੀ 'ਦਿ ਗ੍ਰੇਟ ਇੰਡੀਅਨ ਕਪਿਲ ਸ਼ਰਮਾ' ਸ਼ੋਅ ਦੇ ਫਾਈਨਲ ਐਪੀਸੋਡ 'ਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਕਾਰਤਿਕ ਦੇ ਕੁਝ ਰਾਜ਼ ਦੱਸੇ। ਕਾਰਤਿਕ ਦੀ ਲੱਤ ਖਿੱਚਣ ਦੇ ਨਾਲ ਹੀ ਮਾਲਾ ਤਿਵਾਰੀ ਨੇ ਵੀ ਸ਼ੋਅ 'ਚ ਆਪਣੇ ਲਈ ਡਾਕਟਰ ਨੂੰਹ ਦੀ ਭਾਲ ਸ਼ੁਰੂ ਕਰ ਦਿੱਤੀ। ਫਿਨਾਲੇ ਐਪੀਸੋਡ 'ਚ ਕਈ ਖਾਸ ਚੀਜ਼ਾਂ ਦੇਖਣ ਨੂੰ ਮਿਲੀਆਂ। ਕਾਰਤਿਕ ਵੀ ਆਪਣੇ ਡੌਗ ਬਾਊਲ ਨਾਲ ਸ਼ੋਅ 'ਚ ਪਹੁੰਚੇ ਸਨ।

ਸੁਨੀਲ ਗਰੋਵਰ ਦੀ ਖਿੱਚੀ ਲੱਤ 
ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨਾਲ ਖੂਬ ਮਸਤੀ ਕੀਤੀ। ਕਪਿਲ ਨੇ ਮਜ਼ਾਕੀਆ ਲਹਿਜੇ 'ਚ ਕਿਹਾ ਕਿ ਸੁਨੀਲ ਨੇ 6 ਸਾਲ ਬਾਅਦ ਵਾਪਸੀ ਕੀਤੀ ਹੈ ਅਤੇ ਇਸ ਸੀਜ਼ਨ ਦੇ ਸਿਰਫ 13 ਐਪੀਸੋਡਾਂ 'ਚ 6 ਸਾਲ ਦਾ ਵਕਫਾ ਭਰ ਦਿੱਤਾ ਹੈ।

ਕ੍ਰਿਸ਼ਨਾ ਅਤੇ ਸੁਨੀਲ ਦੀ ਅਦਾਕਾਰੀ ਨੇ ਕੀਤਾ ਪ੍ਰਭਾਵਿਤ
ਫਾਈਨਲ ਐਪੀਸੋਡ 'ਚ, ਕ੍ਰਿਸ਼ਨਾ ਅਭਿਸ਼ੇਕ ਨੇ 'ਪਠਾਨ' ਤੋਂ ਸ਼ਾਹਰੁਖ ਖ਼ਾਨ ਦੀ ਨਕਲ ਕੀਤੀ ਅਤੇ ਸੁਨੀਲ ਗਰੋਵਰ ਨੇ ਸਲਮਾਨ ਖ਼ਾਨ ਦੀ ਨਕਲ ਕੀਤੀ। ਸੁਨੀਲ ਗਰੋਵਰ 'ਬਿੱਗ ਬੌਸ' ਦੇ ਹੋਸਟ ਸਲਮਾਨ ਦੇ ਰੂਪ 'ਚ ਸਟੇਜ 'ਤੇ ਆਏ ਸਨ। ਇਨ੍ਹਾਂ ਸਿਤਾਰਿਆਂ ਦੀ ਸਹੀ ਨਕਲ ਦੇਖ ਕੇ ਕਾਰਤਿਕ, ਉਨ੍ਹਾਂ ਦੀ ਮਾਂ ਅਤੇ ਦਰਸ਼ਕ ਹਾਸਾ ਨਹੀਂ ਰੋਕ ਸਕੇ।

ਦੂਜੇ ਸੀਜ਼ਨ ਦਾ ਕੀਤਾ ਐਲਾਨ 
'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੇਕਰਸ ਨੇ ਕੁਝ ਦਿਨ ਪਹਿਲਾਂ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਸ਼ੋਅ ਫਿਰ ਤੋਂ ਵਾਪਸੀ ਕਰੇਗਾ। ਸ਼ੋਅ ਦਾ ਦੂਜਾ ਸੀਜ਼ਨ ਕੁਝ ਮਹੀਨਿਆਂ 'ਚ ਵਾਪਸੀ ਕਰੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News