ਜੌਰਜੀਆ ਨਾਲ PM ਮੋਦੀ ਦੀ ਵੀਡੀਓ ਵੇਖ ਬੋਲੀ ਕੰਗਨਾ ਰਣੌਤ, ਕਿਹਾ- ਉਹ ਔਰਤਾਂ ਨੂੰ ਮਹਿਸੂਸ ਕਰਵਾਉਂਦੇ ਨੇ...

Saturday, Jun 15, 2024 - 05:40 PM (IST)

ਜੌਰਜੀਆ ਨਾਲ PM ਮੋਦੀ ਦੀ ਵੀਡੀਓ ਵੇਖ ਬੋਲੀ ਕੰਗਨਾ ਰਣੌਤ, ਕਿਹਾ- ਉਹ ਔਰਤਾਂ ਨੂੰ ਮਹਿਸੂਸ ਕਰਵਾਉਂਦੇ ਨੇ...

ਮੁੰਬਈ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਹਾਲ ਹੀ 'ਚ ਪੀ. ਐੱਮ. ਮੋਦੀ ਇਟਲੀ ਦੌਰੇ 'ਤੇ ਹਨ, ਜਿੱਥੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਪੀ. ਐੱਮ. ਮੋਦੀ ਜੌਰਜੀਆ ਮੇਲੋਨੀ ਨਾਲ ਹਨ ਅਤੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਵੀਡੀਓ ਨੇ ਹੋਰਾਂ ਦੇ ਨਾਲ-ਨਾਲ ਕੰਗਨਾ ਰਣੌਤ ਦਾ ਵੀ ਧਿਆਨ ਖਿੱਚਿਆ ਹੈ।

ਵੀਡੀਓ ਦੇਖਣ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ- ''ਮੋਦੀ ਜੀ ਦਾ ਸਭ ਤੋਂ ਪਿਆਰਾ ਗੁਣ ਇਹ ਹੈ ਕਿ ਉਹ ਔਰਤਾਂ ਨੂੰ ਮਹਿਸੂਸ ਕਰਵਾਉਂਦੇ ਹਨ ਕਿ ਉਹ ਉਨ੍ਹਾਂ ਨਾਲ ਹਨ ਅਤੇ ਉਨ੍ਹਾਂ ਦੀ ਤਰੱਕੀ ਚਾਹੁੰਦੇ ਹਨ। ਕੋਈ ਹੈਰਾਨੀ ਨਹੀਂ ਕਿ ਪ੍ਰਧਾਨ ਮੰਤਰੀ ਮੇਲੋਨੀ ਨੂੰ ਲੱਗਦਾ ਹੈ ਕਿ ਮੋਦੀ ਜੀ ਉਨ੍ਹਾਂ ਦੀ ਟੀਮ ਮੇਲੋਨੀ ਤੋਂ ਹਨ। ਕੰਗਨਾ ਰਣੌਤ ਦੀ ਇਸ ਸਟੋਰੀ ਨੂੰ ਲੋਕ ਪਸੰਦ ਅਤੇ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਦੱਸ ਦੇਈਏ ਕਿ ਤੀਜੀ ਵਾਰ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਅੰਤਰਰਾਸ਼ਟਰੀ ਦੌਰੇ 'ਤੇ ਆਏ ਪੀ. ਐੱਮ. ਮੋਦੀ ਸ਼ੁੱਕਰਵਾਰ ਨੂੰ ਇੱਕ ਦਿਨ ਦੇ ਦੌਰੇ 'ਤੇ ਇਟਲੀ ਪਹੁੰਚੇ। ਉਹ ਸਿਖਰ ਸੰਮੇਲਨ ਤੋਂ ਇਲਾਵਾ ਭਾਰਤ ਦੀ ਨੁਮਾਇੰਦਗੀ ਕਰ ਰਹੇ ਸਨ। ਸੰਮੇਲਨ ਵਾਲੀ ਥਾਂ 'ਤੇ ਪਹੁੰਚਣ 'ਤੇ ਮੇਲੋਨੀ ਨੇ ਪੀ. ਐੱਮ. ਮੋਦੀ ਦਾ ਨਮਸਤੇ ਨਾਲ ਸਵਾਗਤ ਕੀਤਾ। ਪੀ. ਐੱਮ. ਮੋਦੀ ਇਟਲੀ ਦੇ ਮੇਲੋਨੀ ਦੇ ਸੱਦੇ 'ਤੇ 2024 ਦੇ ਜੀ7 ਸੰਮੇਲਨ 'ਚ ਸ਼ਾਮਲ ਹੋਣ ਲਈ ਆਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News