ਮੁਕੇਬਾਜ਼ੀ : ਲਵਲੀਨਾ ਨੇ ਸੋਨ ਤੇ ਮਨੀਸ਼ਾ ਨੇ ਜਿੱਤਿਆ ਕਾਂਸੀ ਤਮਗਾ
Monday, Jan 07, 2019 - 12:58 AM (IST)
ਵਿਜੇਨਗਰ— ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਜੇਤੂ ਅਸਮ ਦੀ ਲਵਲੀਨਾ ਬੋਰਗੋਹੇਨ ਨੇ ਐਤਵਾਰ ਇੱਥੇ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ, ਜਦਕਿ ਹਰਿਆਣਾ ਦੀ ਮੁੱਕੇਬਾਜ਼ ਮਨੀਸ਼ਾ ਮਾਓਨ ਨੇ ਕਾਂਸੀ ਤਮਗਾ ਜਿੱਤਿਆ। ਮਨੀਸ਼ਾ 54 ਕਿ.ਗ੍ਰਾ 'ਚ ਅਖਿਲ ਭਾਰਤੀ ਪੁਲਸ ਦੀ ਮੀਨਾਕੁਮਾਰੀ ਦੇਵੀ ਤੋਂ ਹਾਰ ਗਈ।
ਹਰਿਆਣਾ ਨੇ ਇਸ ਦੇ ਨਾਲ ਹੀ 3 ਸੋਨ ਤਮਗੇ ਜਿੱਤੇ, ਹਾਲਾਂਕਿ 6 ਮੁੱਕੇਬਾਜ਼ਾਂ ਨੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਉਸਦੇ ਲਈ ਪਿੰਕੀ ਰਾਣੀ ਜਾਂਗੜਾ (51 ਕਿ.ਗ੍ਰਾ), ਨੀਰਜ਼ (60 ਕਿ.ਗ੍ਰਾ) ਤੇ ਪੂਜਾ ਰਾਣੀ (81 ਕਿ. ਗ੍ਰਾ) ਨੇ ਪਹਿਲਾ ਸਥਾਨ ਹਾਸਲ ਕੀਤਾ। ਹਰਿਆਣਾ ਤੇ ਰੇਲਵੇ ਨੇ 10 'ਚੋਂ 6 ਸੋਨ ਤਮਗੇ ਜਿੱਤੇ। ਸੋਨੀਆ ਲਾਠੇਰ (57 ਕਿ. ਗ੍ਰਾ), ਨੀਤੂ (75 ਕ੍ਰਿ. ਗ੍ਰਾ) ਤੇ ਸੀਮਾ ਪੂਨੀਆ (81 ਕ੍ਰਿ. ਗ੍ਰਾ ਤੋਂ ਜ਼ਿਆਦਾ) ਨੇ ਰੇਲਵੇ ਦੇ ਲਈ ਸੋਨ ਤਮਗੇ ਜਿੱਤੇ। ਪੰਜਾਬ ਦੀ ਮੰਜੂ ਰਾਣੀ (48 ਕ੍ਰਿ. ਗ੍ਰਾ) ਤੇ ਮਿਸਰਨਜੀਤ ਕੌਰ ਦੀ ਬਦੌਲਤ 2 ਸੋਨ ਤਮਗੇ ਜਿੱਤੇ। ਅਸਮ ਦੀ ਲਵਲੀਨਾ ਨੇ 69 ਕ੍ਰਿ. ਗ੍ਰਾ 'ਚ ਪਹਿਲਾ ਸਥਾਨ ਹਾਸਲ ਕੀਤਾ।
