ਸਾਬਕਾ ਰਾਸ਼ਟਰਮੰਡਲ ਚੈਂਪੀਅਨ ਨਾਲ ਖੇਡਣਗੇ ਬਾਕਸਰ ਵਜਿੰਦਰ
Monday, Nov 18, 2019 - 05:26 PM (IST)

ਦੁਬਈ : ਭਾਰਤੀ ਮੁੱਕੇਬਾਜ਼ੀ ਸਟਾਰ ਵਜਿੰਦਰ ਸਿੰਘ 22 ਨਵੰਬਰ ਨੂੰ ਆਪਣੇ ਅਗਲੇ ਪੇਸ਼ੇਵਰ ਮੁਕਾਬਲੇ ਵਿਚ 2 ਵਾਰ ਦੇ ਸਾਬਕਾ ਰਾਸ਼ਟਰਮੰਡਲ ਸੁਪਰ ਮਿਡਲਵੇਟ ਚੈਂਪੀਅਨ ਘਾਨਾ ਦੇ ਚਾਰਲਸ ਐਡਮੂ ਨਾਲ ਖੇਡਣਗੇ। ਵਜਿੰਦਰ ਨੇ ਇਸ ਸਾਲ ਜੁਲਾਈ ਵਿਚ ਅਮਰੀਕਾ ਵਿਚ ਡੈਬਊ ਕਰ ਕੇ ਮਾਈਕ ਸਨਾਈਡੇਰ ਨੂੰ ਹਰਾ ਕੇ ਲਗਾਤਾਰ 11ਵੀਂ ਜਿੱਤ ਦਰਜ ਕੀਤੀ। ਉਹ 10 ਰਾਊਂਡ ਦੇ ਮੁਕਾਬਲੇ ਵਿਚ ਐਡਾਮੂ ਨਾਲ ਖੇਡਣਗੇ ਜੋ 47 ਮੁਕਾਬਲਿਆਂ ਵਿਚੋਂ 33 ਜਿੱਤ ਚੁੱਕਾ ਹੈ। ਵਜਿੰਦਰ ਨੇ ਕਿਹਾ, 'ਨੂੰ 2 ਮਹੀਨੇ ਤੋਂ ਸਖਤ ਅਭਿਆਸ ਕਰਨ ਤੋਂ ਬਾਅਦ ਹੁਣ ਮੈਂ ਜਿੱਤ ਦੇ ਨਾਲ ਆਗਾਜ਼ ਕਰਨ ਨੂੰ ਪੂਰੀ ਤਰ੍ਹਾਂ ਤਿਆਰ ਹਾਂ। ਮੇਰੇ ਲਈ ਇਹ ਅਗਲੇ ਸਾਲ ਹੋਣ ਵਾਲੇ ਵਰਲਡ ਖਿਤਾਬ ਮੁਕਾਬ੍ਿਰਆਂ ਵਰਗਾ ਹੋਵੇਗਾ।''