ਮੁੱਕੇਬਾਜ਼ ਸਚਿਨ ਡੇਕਵਾਲ ਨੇ ਲਗਾਤਾਰ ਜਿੱਤ ਦਰਜ ਕਰ ਏਸ਼ੀਅਨ ਟਾਈਟਲ ਲਈ ਕੀਤਾ ਕੁਆਲੀਫਾਈ

Tuesday, Jul 02, 2019 - 12:58 PM (IST)

ਮੁੱਕੇਬਾਜ਼ ਸਚਿਨ ਡੇਕਵਾਲ ਨੇ ਲਗਾਤਾਰ ਜਿੱਤ ਦਰਜ ਕਰ ਏਸ਼ੀਅਨ ਟਾਈਟਲ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ-16 ਦੇ ਖਤਮ ਹੋਈ ਪ੍ਰੋਫੈਸ਼ਨਲ ਫਾਈਨ ਨਾਈਟ ਵਿਚ ਜਿਲੇ ਦੇ ਪਿੰਡ ਬੁਡੈਨਾ ਨਿਵਾਸੀ ਮੁੱਕੇਬਾਜ਼ ਸਚਿਨ ਡੇਕਵਾਲ ਨੇ ਲਗਾਤਾਰ 5ਵੀਂ ਜਿੱਤ ਦਰਜ ਕੀਤੀ ਹੈ। ਇਹ ਫਾਈਟ ਐਤਵਾਰ ਰਾਤ ਨੂੰ ਆਯੋਜਿਤ ਕੀਤੀ ਗਈ ਸੀ। ਇਸ ਜਿੱਤ ਨਾਲ ਸਚਿਨ ਦੇ ਪਿੰਡ ਵਿਚ ਜਸ਼ਨ ਦਾ ਮਾਹੌਲ ਹੈ। ਪਿੰਡ ਦੇ ਲੋਕ, ਰਿਸ਼ਤੇਦਾਰ ਅਤੇ ਸ਼ੁਭਚਿੰਤਕ ਉਸ ਨੂੰ ਵਧਾਈ ਦੇਣ ਪਹੁੰਚ ਰਹੇ ਹਨ।

ਮੁੱਕੇਬਾਜ਼ ਸਚਿਨ ਦੇ ਪਿਤਾ ਜਸਰਾਮ ਨਗਰ ਨਿਗਮ ਵਿਚ ਇੰਸਪੈਕਟਰ ਹਨ। ਸਚਿਨ ਦੀ ਇਸ ਉਪਲੱਬਧੀ 'ਤੇ ਮੰਤਰੀ ਵਿਪੁਲ ਗੋਇਲ, ਨਰੇਸ਼ ਨੰਬਰਦਾਰ, ਨਗਰਪਾਲਿਕਾ ਕਰਮਚਾਰੀ ਸੰਘ, ਹਰਿਆਣਾ ਦੇ ਰਾਜ ਪ੍ਰਧਾਨ ਨਰੇਸ਼ ਕੁਮਾਰ ਸ਼ਾਸਤਰੀ, ਬਲਵੀਰ ਸਿੰਘ ਬਾਲਗੁਹੇਰ, ਨਗਰ ਨਿਗਮ ਦੇ ਐਸ. ਡੀ. ਓ. ਜੇਈ ਆਦਿ ਨੇ ਉਸ ਦੇ ਪਿਤਾ ਜਸਰਾਮ ਉਰਫ ਟੁੱਗੀ ਨੂੰ ਵਧਾਈ ਦਿੱਤੀ ਹੈ। ਇਸ ਜਿੱਤ ਨਾਲ ਹੀ ਸਚਿਨ ਨੇ ਏਸ਼ੀਅਨ ਟਾਈਟਲ ਲਈ ਕੁਆਲੀਫਾਈ ਕਰ ਲਿਆ ਹੈ। ਸਚਿਨ ਨੇ ਇਹ ਫਾਈਟ ਦੂਜੇ ਹੀ ਰਾਊਂਡ ਵਿਚ ਆਪਣੇ ਵਿਰੋਧੀ ਚਿੰਰਜੀਤ ਨੂੰ ਹਰਾ ਕੇ ਆਪਣੇ ਨਾਂ ਕੀਤੀ।


Related News