ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਅਮਰੀਕਾ ’ਚ ਪਹਿਲਾ ਪੇਸ਼ੇਵਰ ਮੁਕਾਬਲਾ ਜਿੱਤਿਆ

05/09/2021 7:28:47 PM

ਸਪੋਰਟਸ ਡੈਸਕ— ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਤਮਗਾ ਜੇਤੂ ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਪੇਸ਼ੇਵਰ ਸਰਕਟ ’ਚ ਹਾਂ-ਪੱਖੀ ਸ਼ੁਰੂਆਤ ਕਰਦੇ ਹੋਏ ਅਮਰੀਕਾ ਦੇ ਫ਼ਲੋਰਿਡਾ ’ਚ ਆਪਣੇ ਡੈਬਿਊ ਮੁਕਾਬਲੇ ’ਚ ਅਰਜਨਟੀਨਾ ਦੇ ਲੂਸੀਆਨੋ ਰਾਮੋਸ ਨੂੰ ਹਰਾਇਆ। ਮਨਦੀਪ 2 ਮਹੀਨੇ ਪਹਿਲਾਂ ਟ੍ਰੇਨਿੰਗ ਲਈ ਅਮਰੀਕਾ ਗਏ ਸਨ।
ਇਹ ਵੀ ਪੜ੍ਹੋ : ਭਾਰਤ ਨਾਲੋਂ ਕ੍ਰੋਏਸ਼ੀਆ ਕੋਰੋਨਾ ਸੰਕਟ ਵਿਚ ਜ਼ਿਆਦਾ ਸੁਰੱਖਿਆ ਤੇ ਤਿਆਰੀ ਦੇ ਲਿਹਾਜ਼ ਨਾਲ ਬਿਹਤਰ : ਮੌਦਗਿਲ

ਮਨਦੀਪ ਨੇ ਰਾਮੋਸ ਖ਼ਿਲਾਫ਼ ਸੁਪਰ ਵੇਲਟਵੇਟ ਵਰਗ ’ਚ ਆਪਣਾ ਪਹਿਲਾ ਪੇਸ਼ੇਵਰ ਮੁਕਾਬਲਾ ਚਾਰ ਦੌਰ ’ਚ ਸਰਬਸੰਮਤੀ ਦੇ ਫ਼ੈਸਲੇ ’ਚ ਜਿੱਤਿਆ। ਮਨਦੀਪ ਨੇ ਫ਼ਲੋਰਿਡਾ ਦੇ ਪ੍ਰੋ ਬਾਕਸ ਪ੍ਰੋਮੋਸ਼ੰਸ ਦੇ ਨਾਲ ਕਰਾਰ ਕੀਤਾ ਹੈ। ਏਸ਼ੀਆਈ ਚੈਂਪੀਅਨਸ਼ਿਪ 2013 ਦੇ ਚਾਂਦੀ ਦਾ ਤਮਗਾ ਜੇਤੂ 27 ਸਾਲ ਦੇ ਮਨਦੀਪ ਨੂੰ 19 ਮਾਰਚ ਨੂੰ ਆਪਣਾ ਪਹਿਲਾ ਮੁਕਾਬਲਾ ਲੜਨਾ ਸੀ ਪਰ ਇਹ ਮੁਕਾਬਲਾ ਰੱਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਕੋਹਲੀ ਦੀ ਅਪੀਲ ’ਤੇ ਚਾਹਲ ਨੇ ਦਿੱਤਾ ਆਪਣਾ ਯੋਗਦਾਨ, ਦਾਨ ਕੀਤੀ ਇੰਨੀ ਰਕਮ

ਅਮਰੀਕੀ ਕੋਚ ਐਸਾ ਬੀਰਡ ਤੇ ਮਾਰਕ ਫ਼ੇਰੇਟ ਦੇ ਨਾਲ ਟ੍ਰੇਨਿੰਗ ਕਰਨ ਵਾਲੇ ਮਨਦੀਪ ਨੇ ਕਿਹਾ, ‘‘ਪੇਸ਼ੇਵਰ ਸਰਕਟ ’ਚ ਚੰਗੇ ਪ੍ਰਦਰਸ਼ਨ ਨੂੰ ਲੈ ਕੇ ਮੈਂ ਕਾਫ਼ੀ ਉਤਸ਼ਾਹਤ ਹਾਂ ਤੇ ਉਮੀਦ ਕਰਦਾ ਹਾਂ ਕਿ ਆਪਣੀ ਟੀਮ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ ਜਿੱਤਾਂਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News