Tokyo Olympics : ਲਵਲੀਨਾ ਨੇ ਬਾਕਸਿੰਗ ’ਚ ਜਗਾਈ ਤਮਗ਼ੇ ਦੀ ਉਮੀਦ, ਜਿੱਤ ਨਾਲ ਦੂਜੇ ਰਾਊਂਡ ’ਚ ਬਣਾਈ ਜਗ੍ਹਾ

Tuesday, Jul 27, 2021 - 12:38 PM (IST)

Tokyo Olympics : ਲਵਲੀਨਾ ਨੇ ਬਾਕਸਿੰਗ ’ਚ ਜਗਾਈ ਤਮਗ਼ੇ ਦੀ ਉਮੀਦ, ਜਿੱਤ ਨਾਲ ਦੂਜੇ ਰਾਊਂਡ ’ਚ ਬਣਾਈ ਜਗ੍ਹਾ

ਟੋਕੀਓ– ਪਹਿਲੀ ਵਾਰ ਓਲੰਪਿਕ ’ਚ ਹਿੱਸਾ ਲੈ ਰਹੀ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ (69 ਕਿਲੋਗ੍ਰਾਮ) ਮੰਗਲਵਾਰ ਨੂੰ ਇੱਥੇ ਜਰਮਨੀ ਦੀ ਤਜਰਬੇਕਾਰ ਨੇਦਿਨ ਅਪੇਟੇਜ ਨੂੰ ਸਖ਼ਤ ਮੁਕਾਬਲੇ ’ਚ ਹਰਾ ਕੇ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾਈ। ਮੰਗਲਵਾਰ ਨੂੰ ਰਿੰਗ ’ਚ ਉਤਰਨ ਵਾਲੀ ਇਕਮਾਤਰ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਪ੍ਰੀ-ਕੁਆਰਟਰ ਫ਼ਾਈਨਲ ’ਚ ਆਪਣੇ ਤੋਂ 12 ਸਾਲ ਵੱਡੀ ਐਪੇਟਜ ਨੂੰ 3-2 ਨਾਲ ਹਰਾਇਆ। ਦੋਵੇਂ ਖਿਡਾਰੀ ਓਲੰਪਿਕ ’ਚ ਡੈਬਿਊ ਕਰ ਰਹੀਆਂ ਹਨ ਪਰ ਲਵਲੀਨਾ ਨੇ ਬਾਜ਼ੀ ਮਾਰੀ। 
ਇਹ ਵੀ ਪੜ੍ਹੋ :...ਤਾਂ ਕੀ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਮਗਾ ਬਦਲ ਸਕਦੈ ਸੋਨ ਤਮਗੇ ’ਚ, ਜਾਣੋ ਕੀ ਹੈ ਪੂਰਾ ਮਾਮਲਾ

ਓਲੰਪਿਕ ਦੇ ਮੁੱਕੇਬਾਜ਼ੀ ਮੁਕਾਬਲੇ ’ਚ ਕੁਆਲੀਫ਼ਾਈ ਕਰਨ ਵਾਲੀ ਜਰਮਨੀ ਦੀ ਮਹਿਲਾ ਮੁੱਕੇਬਾਜ਼ 35 ਸਾਲਾ ਐਪੇਟਜ਼ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਤੇ ਸਾਬਕਾ ਯੂਰਪੀ ਚੈਂਪੀਅਨ ਹੈ। ਲਵਲੀਨਾ ਵਿਸ਼ਵ ਚੈਂਪੀਅਨਸ਼ਿਪ ’ਚ ਦੋ ਤੇ ਏਸ਼ੀਆਈ ਚੈਂਪੀਅਨਸ਼ਿਪ ’ਚ ਇਕ ਵਾਰ ਦੀ ਕਾਂਸੀ ਤਮਗ਼ਾ ਜੇਤੂ ਹੈ। ਅਸਮ ਦੀ ਲਵਲੀਨਾ ਨੇ ਸ਼ੁਰੂਆਤੀ ਦੌਰ ’ਚ ਹਮਲਾਵਰ ਖੇਡ ਦਿਖਾਇਆ ਤੇ ਇਸ ਤੋਂ ਬਾਅਦ ਉਸ ਨੇ ਰਣਨੀਤੀ ਬਦਲਦੇ ਹੋਏ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ।ਪਰ ਉਸ ਦੀ ਵਿਰੋਧੀ ਮੁਕਾਬਲੇਬਾਜ਼ ਨੇ ਆਪਣੇ ਸਟੀਕ ਮੁੱਕਿਆਂ ਨਾਲ ਕਈ ਵਾਰ ਲਵਲੀਨਾ ਨੂੰ ਪਰੇਸ਼ਾਨ ਕੀਤਾ ਪਰ ਲਵਲੀਨਾ ਨੇ ਆਪਣੇ ਖੱਬੇ ਹੱਥ ਤੋਂ ਲਾਏ ਦਮਦਾਰ ਮੁੱਕਿਆਂ ਨਾਲ ਆਪਣਾ ਪਲੜਾ ਭਾਰੀ ਰਖਿਆ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News