ਮੁੱਕੇਬਾਜ਼ ਜੋਸ਼ੂਆ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਾਂਗੇ : ਗਿਬਸਨ

Tuesday, Jun 04, 2019 - 10:55 PM (IST)

ਲੰਡਨ— ਬੰਗਲਾਦੇਸ਼ ਹੱਥੋਂ ਮਿਲੀ ਸ਼ਰਮਨਾਕ ਹਾਰ ਤੋਂ ਆਲੋਚਨਾਵਾਂ ਵਿਚ ਘਿਰੀ ਦੱਖਣੀ ਅਫਰੀਕਾ ਦੇ ਕੋਚ ਓਟਿਸ ਗਿਬਸਨ ਨੇ ਕਿਹਾ ਕਿ ਟੀਮ ਵਿਸ਼ਵ ਕੱਪ ਦੇ ਆਗਾਮੀ ਮੈਚਾਂ ਵਿਚ ਬ੍ਰਿਟਿਸ਼ ਮੁੱਕੇਬਾਜ਼ ਐਂਥਨੀ ਜੋਸ਼ੂਆ ਤੋਂ ਪ੍ਰੇਰਣਾ ਲੈ ਕੇ ਅੱਗੇ ਵਧੇਗੀ।

PunjabKesari
ਗਿਬਸਨ ਨੇ ਕਿਹਾ ਕਿ ਸ਼ਨੀਵਾਰ ਨੂੰ ਵਰਲਡ ਹੈਵੀਵੇਟ ਚੈਂਪੀਅਨ ਮੁੱਕੇਬਾਜ਼ ਜੋਸ਼ੂਆ ਨੂੰ ਵੀ ਅਣਜਾਣ ਜਿਹੇ ਮੈਕਸੀਕਨ ਮੁੱਕੇਬਾਜ਼ ਐਂਡੀ ਰੂਈਜ਼ ਜੂਨੀਅਰ ਹੱਥੋਂ ਹਾਰ ਝੱਲਣੀ ਪਈ ਸੀ।  ''ਉਸ ਨੇ ਕਿਹਾ ਕਿ ਮੇਰੇ ਅੰਦਰ ਕੋਈ ਗੁੱਸਾ ਨਹੀਂ ਹੈ। ਜੋਸ਼ੂਆ ਵਰਗੇ ਮੁੱਕੇਬਾਜ਼ ਨੂੰ ਵੀ ਘੱਟ ਤਜਰਬੇਕਾਰ ਅਣਜਾਣ ਖਿਡਾਰੀ ਤੋਂ ਹਾਰ ਝੱਲਣੀ ਪਈ ਸੀ। ਇਹ ਇਕ ਖੇਡ ਹੈ ਅਤੇ ਇਸ ਵਿਚ ਕੋਈ ਵੀ ਜਿੱਤ ਸਕਦਾ ਹੈ।''


Gurdeep Singh

Content Editor

Related News