ਵਾਰਨਰ ਦੀ ਸ਼ਾਟ ''ਤੇ ਨੈੱਟ ਗੇਂਦਬਾਜ਼ ਦੇ ਸਿਰ ''ਤੇ ਲੱਗੀ ਸੱਟ, ਹਸਪਤਾਲ ''ਚ ਭਰਤੀ

Saturday, Jun 08, 2019 - 05:50 PM (IST)

ਵਾਰਨਰ ਦੀ ਸ਼ਾਟ ''ਤੇ ਨੈੱਟ ਗੇਂਦਬਾਜ਼ ਦੇ ਸਿਰ ''ਤੇ ਲੱਗੀ ਸੱਟ, ਹਸਪਤਾਲ ''ਚ ਭਰਤੀ

ਲੰਡਨ— ਭਾਰਤ ਵਿਰੁੱਧ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਤੋਂ ਪਹਿਲਾਂ ਆਸਟਰੇਲੀਆ ਟੀਮ ਦੇ ਅਭਿਆਸ ਸੈਸ਼ਨ ਨੂੰ ਉਸ ਸਮੇਂ ਰੋਕਣਾ ਪਿਆ ਜਦੋਂ ਡੇਵਿਡ ਵਾਰਨਰ ਦੀ ਸ਼ਾਟ 'ਤੇ ਭਾਰਤੀ ਮੂਲ ਦੇ ਨੈੱਟ ਗੇਂਦਬਾਜ਼ ਦੇ ਸਿਰ ਵਿਚ ਸੱਟ ਲੱਗ ਗਈ। ਆਸਟਰੇਲੀਆਈ ਟੀਮ ਦੇ ਅਭਿਆਸ ਸੈਸ਼ਨ ਦੇ ਦੂਜੇ ਘੰਟੇ ਵਿਚ ਵਾਰਨਰ ਦੀ ਸ਼ਾਟ ਨੂੰ ਰੋਕਣ ਦੀ ਕੋਸ਼ਿਸ਼ ਵਿਚ ਗੇਂਦ ਭਾਰਤੀ ਮੂਲ ਦੇ ਬ੍ਰਿਟਿਸ਼ ਤੇਜ਼ ਗੇਂਦਬਾਜ਼ ਜੈ ਕਿਸ਼ਨ ਦੇ ਸਿਰ 'ਤੇ ਲੱਗ ਗਈ। ਜੈ ਕਿਸ਼ਨ ਇਸ ਤੋਂ ਬਾਅਦ ਦਰਦ ਨਾਲ ਕਰਹਾਉਣ ਲੱਗਾ ਤੇ ਮੈਦਾਨ 'ਤੇ ਡਿੱਗ ਗਿਆ। ਟੀਮ ਦੇ ਸਹਿਯੋਗੀ ਸਟਾਫ ਨੇ ਸਥਾਨਕ ਸਟਾਫ ਦੇ ਨਾਲ ਮਿਲ ਕੇ ਉਸ ਨੂੰ ਹਸਪਤਾਲ ਪਹੁੰਚਾਇਆ। 

PunjabKesari

ਐਂਬੂਲੈਂਸ ਰਾਹੀਂ ਹਸਪਤਾਲ ਜਾਂਦੇ ਸਮੇਂ ਉਸ ਨੇ ਕਿਹਾ, ''ਮੈਨੂੰ ਸਿਰ ਵਿਚ ਸੱਟ ਲੱਗੀ ਹੈ। ਹੁਣ ਮੈਂ ਠੀਕ ਹਾਂ। ਮੇਰਾ ਨਾਂ ਜੈ ਕਿਸ਼ਨ ਹੈ ਤੇ ਮੈਂ ਤੇਜ਼ ਗੇਂਦਬਾਜ਼ ਹਾਂ।''ਆਈ. ਸੀ. ਸੀ. ਦੇ ਸਥਾਨਕ ਮੈਨੇਜਰ ਮਾਈਕਲ ਗਿਬਸਨ ਨੇ ਦੱਸਿਆ ਕਿ ਉਸ ਨੂੰ 24 ਘੰਟੇ ਤਕ ਡਾਕਟਰਾਂ ਦੀ ਦੇਖ-ਰੇਖ ਵਿਚ ਰੱਖਿਆ ਜਾਵੇਗਾ।

PunjabKesari


Related News