ਮੈਚ ਤੋਂ ਬਾਅਦ ਰਾਸ਼ਿਦ ਨੇ ਕਿਹਾ- ਮੈਂ ਪਿਛਲੇ ਰਿਕਾਰਡ ਨੂੰ ਦੇਖ ਅੱਜ ਗੇਂਦਬਾਜ਼ੀ ਕੀਤੀ

Saturday, Nov 07, 2020 - 02:10 AM (IST)

ਆਬੂ ਧਾਬੀ- ਆਰ. ਸੀ. ਬੀ. ਦੇ ਵਿਰੁੱਧ ਮੈਚ ਜਿੱਤ ਕੇ ਹੈਦਰਾਬਾਦ ਦੀ ਟੀਮ ਦੂਜੇ ਕੁਆਲੀਫਾਇਰ 'ਚ ਪਹੁੰਚ ਗਈ ਹੈ, ਜਿੱਥੇ ਉਸਦਾ ਮੁਕਾਬਲਾ ਦਿੱਲੀ ਕੈਪੀਟਲਸ ਦੇ ਵਿਰੁੱਧ ਹੋਵੇਗਾ। ਮੈਚ ਜਿੱਤਣ ਤੋਂ ਬਾਅਦ ਰਾਸ਼ਿਦ ਖਾਨ ਨੇ ਕਿਹਾ ਕਿ ਇਹ ਬਹੁਤ ਮੁਸ਼ਕਿਲ ਸੀ। ਇਸ ਮੈਚ ਦੀ ਸਭ ਤੋਂ ਵਧੀਆ ਗੱਲ ਇਹ ਰਹੀ ਹੈ ਕਿ ਅਸੀਂ ਜਿੱਤਣ ਵਾਲੇ ਪੱਖ 'ਚ ਹਾਂ। ਪੰਜਾਬ ਵਿਰੁੱਧ ਸੀ ਜਿੱਥੇ ਅਸੀਂ ਛੋਟੇ ਟੀਚੇ ਦਾ ਪਿੱਛਾ ਕਰਨਾ ਸੀ। ਰਾਸ਼ਿਦ ਖਾਨ ਨੇ ਕਿਹਾ ਕਿ ਮੈਂ ਸਭ ਕੁਝ ਬਿਲਕੁਲ ਆਸਾਨ ਰੱਖਿਆ ਤੇ ਸਹੀ ਖੇਤਰ 'ਚ ਗੇਂਦਬਾਜ਼ੀ ਕੀਤੀ। ਮੈਂ ਆਪਣੇ ਪਿਛਲੇ ਪੁਰਾਣੇ ਸਾਰੇ ਰਿਕਾਰਡ ਦੇਖੇ ਕਿ ਕਿੱਥੇ ਮੈਂ ਗੇਂਦਬਾਜ਼ੀ ਠੀਕ ਕੀਤੀ। ਇਸ ਲਈ ਮੈਨੂੰ ਪਤਾ ਸੀ ਕਿ ਜੇਕਰ ਮੈਂ ਸਹੀ ਜਗ੍ਹਾ 'ਤੇ ਗੇਂਦਬਾਜ਼ੀ ਕਰਾਂਗਾ ਤਾਂ ਮੈਂ ਫਾਇਦੇ 'ਚ ਰਹਾਂਗਾ ਤੇ ਵਿਕਟ ਵੀ ਮੈਨੂੰ ਮਿਲੇਗੀ। ਇਸ ਵਿਕਟ 'ਤੇ ਗੇਂਦ ਘੁੰਮ ਰਹੀ ਸੀ ਪਰ ਪਿੱਚ ਅੱਜ ਹੌਲੀ ਸੀ। ਸ਼ਾਰਜਾਹ 'ਚ ਗੇਂਦ ਹੌਲੀ ਹੁੰਦੀ ਹੈ ਅੱਧੇ ਮੈਚ ਤੋਂ ਬਾਅਦ। ਇਹ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਤੁਸੀਂ ਬੈਕ-ਆਫ-ਲੈਂਥ 'ਤੇ ਗੇਂਦਬਾਜ਼ੀ ਕਰੋ। ਇਕ ਗੇਂਦਬਾਜ਼ ਦੇ ਤੌਰ 'ਤੇ ਤੁਹਾਨੂੰ ਗੇਂਦ ਹਿੱਟ ਕਰਨਾ ਪੈਂਦਾ ਹੈ ਤੇ ਆਪਣੇ ਆਪ 'ਤੇ ਭਰੋਸਾ ਰੱਖਣਾ ਪੈਂਦਾ ਹੈ।


Gurdeep Singh

Content Editor

Related News