ਬਾਥਮ ਨੇ ਟੈਸਟ ਕ੍ਰਿਕਟ ’ਚ ਨਵੀਂ ਜਾਨ ਫੂਕਣ ਲਈ ਇੰਗਲੈਂਡ ਨੂੰ ਸਿਹਰਾ ਦਿੱਤਾ
Thursday, Feb 08, 2024 - 01:05 PM (IST)
ਮੈਲਬੋਰਨ, (ਭਾਸ਼ਾ)– ਮਹਾਨ ਆਲਰਾਊਂਡਰ ਇਯਾਨ ਬਾਥਮ ਨੂੰ ਲੱਗਦਾ ਹੈ ਕਿ ਬੇਨ ਸਟੋਕਸ ਦੀ ਅਗਵਾਈ ਵਿਚ ਇੰਗਲੈਂਡ ਦੀ ਅਤਿ-ਹਮਲਾਵਰ ‘ਬੈਜ਼ਬਾਲ’ ਨੀਤੀ ਨੇ ਟੈਸਟ ਕ੍ਰਿਕਟ ਵਿਚ ਨਵੀਂ ਜਾਨ ਫੂਕ ਦਿੱਤੀ ਹੈ। ਬ੍ਰੈਂਡਨ ਮੈਕਕੁਲਮ ਦੇ ਮੁੱਖ ਕੋਚ ਤੇ ਸਟੋਕਸ ਦੇ ਕਪਤਾਨ ਬਣਨ ਤੋਂ ਬਾਅਦ ਇੰਗਲੈਂਡ ਨੇ ਰਵਾਇਤੀ ਸਵਰੂਪ ਦੇ ਖੇਡਣ ਦੇ ਤਰੀਕੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ ਹੈ।
ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ DSP ਬਣੇ ਹਾਕੀ ਖਿਡਾਰੀ ਵਰੁਣ ਕੁਮਾਰ 'ਤੇ ਜਬਰ-ਜ਼ਿਨਾਹ ਕਰਨ ਦਾ ਇਲਜ਼ਾਮ, FIR ਦਰਜ
ਬਾਥਮ ਨੇ ਕਿਹਾ,‘‘ਤੁਹਾਨੂੰ ਸਿਰਫ ਦਰਸ਼ਕਾਂ ਵੱਲ ਇਕ ਨਜ਼ਰ ਦੇਖਣ ਦੀ ਲੋੜ ਹੈ। ਦਰਸ਼ਕਾਂ ਨੇ ਹੁਣ ਟੈਸਟ ਕ੍ਰਿਕਟ ਦੇਖਣ ਲਈ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ।’’ ਉਸ ਨੇ ਕਿਹਾ,‘‘ਭਾਰਤ ਵਿਚ 20-30 ਸਾਲ ਪਹਿਲਾਂ ਭਾਰਤ ਵਿਰੁੱਧ ਖੇਡਦੇ ਹੋਏ ਮੈਦਾਨ ਭਰੇ ਰਹਿੰਦੇ ਸਨ। ਅਚਾਨਕ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਆਈ, ਫਿਰ ਇਸ ਨੇ ਤੇ ਵਨ ਡੇ ਕ੍ਰਿਕਟ ਦੇ ਕਾਰਨ ਟੈਸਟ ਵਿਚ ਦਰਸ਼ਕਾਂ ਦੀ ਗਿਣਤੀ ਵਿਚ ਗਿਰਾਵਟ ਆਈ ਪਰ ਹੁਣ ਲੋਕ ਵਾਪਸੀ ਕਰ ਰਹੇ ਹਨ ਤੇ ‘ਬੈਜ਼ਬਾਲ’ ਕ੍ਰਿਕਟ ਦੇਖਣਾ ਚਾਹੁੰਦੇ ਹਨ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।