ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ ਸੈਮੀਫਾਈਨਲ ''ਚ ਖੇਡ ਦਾ ਹਿੱਸਾ ਹੋਣਗੇ ਪੰਤ ਤੇ ਕਾਰਤਿਕ : ਰੋਹਿਤ

Wednesday, Nov 09, 2022 - 03:13 PM (IST)

ਐਡੀਲੇਡ (ਵਾਰਤਾ)- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਨਾਲ ਜੁੜੀ ਬਹਿਸ ਨੂੰ ਸ਼ਾਂਤ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਦੋਵੇਂ ਵਿਕਟਕੀਪਰ ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ 'ਯਕੀਨਨ' ਹੀ ਖੇਡਣਗੇ। ਜ਼ਿਕਰਯੋਗ ਹੈ ਕਿ ਟੀਮ 'ਚ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਵਾਲੇ ਕਾਰਤਿਕ ਸੁਪਰ-12 ਦੇ ਪਹਿਲੇ ਚਾਰ ਮੈਚਾਂ 'ਚ ਇਲੈਵਨ ਦਾ ਹਿੱਸਾ ਰਹੇ ਸਨ ਪਰ ਜ਼ਿੰਬਾਬਵੇ ਖਿਲਾਫ ਪਿਛਲੇ ਮੈਚ ਲਈ ਪੰਤ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।

ਰੋਹਿਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, 'ਰਿਸ਼ਭ ਇਕਲੌਤਾ ਖਿਡਾਰੀ ਸੀ ਜਿਸ ਨੂੰ ਇਸ ਦੌਰੇ 'ਤੇ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ, ਸਿਵਾਏ ਉਨ੍ਹਾਂ ਦੋ ਮੈਚਾਂ ਦੇ ਜੋਂ ਅਸੀਂ ਪਰਥ ਵਿਚ ਖੇਡੇ। ਉਹ ਵੀ ਅਭਿਆਸ ਮੈਚ ਸੀ। ਅਸੀਂ ਉਨ੍ਹਾਂ ਨੂੰ ਵਿਕਟ 'ਤੇ ਸਮਾਂ ਦੇਣਾ ਚਾਹੁੰਦੇ ਸੀ ਅਤੇ ਸੈਮੀਫਾਈਨਲ ਜਾਂ ਫਾਈਨਲ 'ਚ ਬਦਲਾਅ ਦਾ ਵਿਕਲਪ ਵੀ ਰੱਖਣਾ ਚਾਹੁੰਦੇ ਸੀ।'ਕਾਰਤਿਕ ਨੇ ਜਿੱਥੇ ਆਪਣੀਆਂ ਤਿੰਨ ਪਾਰੀਆਂ 'ਚ 4.67 ਦੀ ਔਸਤ ਨਾਲ ਦੌੜਾਂ ਬਣਾਈਆਂ, ਉਥੇ ਹੀ ਪੰਤ ਜ਼ਿੰਬਾਬਵੇ ਖਿਲਾਫ ਸਿਰਫ਼ ਤਿੰਨ ਦੌੜਾਂ ਦਾ ਯੋਗਦਾਨ ਦੇ ਸਕੇ ਸਨ।

ਉਨ੍ਹਾਂ ਕਿਹਾ,'ਇਹ ਸਾਡੀ ਰਣਨੀਤੀ ਵੀ ਸੀ,ਕਿਉਂਕਿ ਸਾਨੂੰ ਨਹੀਂ ਪਤਾ ਸੀ ਕਿ ਜ਼ਿੰਬਾਬਵੇ ਦੇ ਮੈਚ ਤੋਂ ਬਾਅਦ ਅਸੀਂ ਕਿਹੜੀ ਟੀਮ ਨਾਲ ਸੈਮੀਫਾਈਨਲ  ਖੇਡਾਂਗੇ, ਇਸ ਲਈ ਅਸੀਂ ਇਕ ਖੱਬੇ ਹੱਥ ਦੇ ਬੱਲੇਬਾਜ਼ ਨੂੰ ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਸਪਿਨਰਾਂ ਨਾਲ ਮੁਕਾਬਲਾ ਕਰਨ ਦਾ ਮੌਕਾ ਦੇਣਾ ਚਾਹੁੰਦੇ ਸੀ।  ਮੈਂ ਤੁਹਾਨੂੰ ਅੱਜ ਨਹੀਂ ਦੱਸ ਸਕਦਾ ਕਿ ਕੱਲ੍ਹ ਕੀ ਹੋਣ ਵਾਲਾ ਹੈ, ਪਰ ਦੋਵੇਂ ਵਿਕਟਕੀਪਰ ਖੇਡ ਦਾ ਹਿੱਸਾ ਹੋਣਗੇ।


cherry

Content Editor

Related News