ਬੋਪੰਨਾ-ਸ਼ਾਪੋਵਾਲੋਵ ਵਿਏਨਾ ਕੁਆਰਟਰ ਫਾਈਨਲ ''ਚ ਹਾਰੇ

Friday, Oct 25, 2019 - 10:43 PM (IST)

ਬੋਪੰਨਾ-ਸ਼ਾਪੋਵਾਲੋਵ ਵਿਏਨਾ ਕੁਆਰਟਰ ਫਾਈਨਲ ''ਚ ਹਾਰੇ

ਨਵੀਂ ਦਿੱਲੀ- ਭਾਰਤ ਦੇ ਰੋਹਨ ਬੋਪੰਨਾ ਅਤੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ ਵਿਏਨਾ 'ਚ ਚੱਲ ਰਹੇ  22,96,490 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਐਰਸਟੇ ਬੈਂਕ ਓਪਨ ਏ. ਟੀ. ਪੀ.-500 ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ 'ਚ 24ਵੀਂ ਰੈਂਕ ਭਾਰਤੀ-ਕੈਨੇਡੀਆਈ ਜੋੜੀ ਨੂੰ ਚੋਟੀ ਦਾ ਦਰਜਾ ਪ੍ਰਾਪਤ ਪੋਲੈਂਡ ਦੇ ਲੁਕਾਸ ਕੁਬੋਟ ਅਤੇ ਬ੍ਰਾਜ਼ੀਲ ਦੇ ਮਾਰਸੇਲੋ ਮੇਲੋ ਨੇ ਸਿਰਫ 54 ਮਿੰਟਾਂ ਦੀ ਖੇਡ 'ਚ ਲਗਾਤਾਰ ਸੈੱਟਾਂ 'ਚ 6-0, 6-4 ਨਾਲ ਹਰਾ ਦਿੱਤਾ । ਦੂਜੀ ਰੈਂਕ ਜੋੜੀ ਸਾਹਮਣੇ ਬੋਪੰਨਾ-ਡੇਨਿਸ ਪਹਿਲੇ ਸੈੱਟ ਤੋਂ ਹੀ ਅਸਹਿਜ ਦਿਖਾਈ ਦਿੱਤੇ। ਨਤੀਜੇ ਵਜੋਂ ਦੋਵਾਂ ਨੇ ਬਿਨਾਂ ਇਕ ਵੀ ਗੇਮ ਜਿੱਤੇ ਇਹ ਸੈੱਟ ਇਕਪਾਸੜ ਅੰਦਾਜ਼ 'ਚ ਗੁਆ ਦਿੱਤਾ।


author

Gurdeep Singh

Content Editor

Related News