ਫ੍ਰੈਂਚ ਓਪਨ ਦੇ ਤੀਜੇ ਰਾਊਂਡ ''ਚ ਪੁੱਜੀ ਬੋਪੰਨਾ-ਮਿਡਲਕੂਪ ਦੀ ਜੋੜੀ

Friday, May 27, 2022 - 05:53 PM (IST)

ਫ੍ਰੈਂਚ ਓਪਨ ਦੇ ਤੀਜੇ ਰਾਊਂਡ ''ਚ ਪੁੱਜੀ ਬੋਪੰਨਾ-ਮਿਡਲਕੂਪ ਦੀ ਜੋੜੀ

ਪੈਰਿਸ- ਭਾਰਤ ਦੇ ਟੈਨਿਸ ਸਟਾਰ ਰੋਹਨ ਬੋਪੰਨਾ ਤੇ ਨੀਦਰਲੈਂਡ ਦੇ ਉਨ੍ਹਾਂ ਦੇ ਸਾਥੀ ਮਾਟਵੇ ਮਿਡਲਕੂਪ ਨੇ ਕਜ਼ਾਖ਼ਸਤਾਨ ਦੇ ਆਂਦਰੇ ਗੋਲੁਬੇਵ ਤੇ ਫਰਾਂਸ ਦੇ ਫੈਬਟਿਸ ਮਾਰਟਿਨ ਨੂੰ ਹਰਾ ਕੇ ਫ੍ਰੈਂਚ ਓਪਨ ਦੇ ਤੀਜੇ ਰਾਊਂਡ 'ਚ ਪ੍ਰਵੇਸ਼ ਕੀਤਾ। 

ਬੋਪੰਨਾ-ਮਿਡਲਕੂਪ ਦੀ ਜੋੜੀ ਨੇ ਗੋਲੁਬੇਵ-ਮਾਰਟਿਨ ਦੀ ਜੋੜੀ ਨੂੰ 6-3, 6-4 ਦੇ ਸਿੱਧੇ ਸੈੱਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਬੋਪੰਨਾ ਤੇ ਮਿਡਲਕੂਪ ਦੀ 16ਵਾਂ ਦਰਜਾ ਪ੍ਰਾਪਤ ਜੋੜੀ ਨੇ ਮੰਗਲਵਾਰ ਨੂੰ ਇਕ ਘੰਟੇ ਦੋ ਮਿੰਟ ਤਕ ਚਲੇ ਮੁਕਾਬਲੇ 'ਚ ਗਏਮਡਰ ਵੇਅਨਬਰਗ ਤੇ ਲੁਕਾ ਵੈਨ ਸਚੇ ਨੂੰ 6-4, 6-1 ਨਾਲ ਸਿੱਧੇ ਸੈੱਟਾਂ 'ਚ ਮਾਤ ਦਿੱਤੀ ਸੀ।


author

Tarsem Singh

Content Editor

Related News