ਬੋਪੰਨਾ-ਕੂਲਹੋਫ ਦੀ ਜੋੜੀ ਕਤਰ ਓਪਨ ਦੇ ਫਾਈਨਲ 'ਚ ਪੁੱਜੀ

Friday, Jan 10, 2020 - 06:20 PM (IST)

ਬੋਪੰਨਾ-ਕੂਲਹੋਫ ਦੀ ਜੋੜੀ ਕਤਰ ਓਪਨ ਦੇ ਫਾਈਨਲ 'ਚ ਪੁੱਜੀ

ਸਪੋਰਟਸ ਡੈਸਕ— ਭਾਰਤ ਦੇ ਰੋਹਨ ਬੋਪੰਨਾ ਅਤੇ ਨੀਦਰਲੈਂਡ ਦੇ ਵੇਸਲੇ ਕੂਲਹੋਫ ਦੀ ਜੋੜੀ ਨੇ ਸ਼ੁੱਕਰਵਾਰ ਨੂੰ ਹੇਨਰੀ ਕੋਂਟਿਨੇਨ ਅਤੇ ਫਰਾਂਕੋ ਸਕੁਗੋਰ ਦੀ ਦੂਜੇ ਦਰਜੇ ਦੀ ਜੋੜੀ 'ਤੇ ਸਿੱਧੀ ਗੇਮ 'ਚ ਜਿੱਤ ਨਾਲ 1, 465,260 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਫਾਈਨਲ 'ਚ ਜਗ੍ਹਾ ਬਣਾਈ। ਬੋਪੰਨਾ ਅਤੇ ਕੂਲਹੋਫ ਦੀ ਤੀਜੀ ਦਰਜੇ ਦੀ ਜੋੜੀ ਨੇ ਫਿਨਲੈਂਡ ਅਤੇ ਕਰੋਏਸ਼ੀਆ ਦੀ ਜੋੜੀ ਨੂੰ ਸੈਮੀਫਾਈਨਲ 'ਚ 7-5,6-2 ਨਾਲ ਹਾਰ ਦਿੱਤੀ। PunjabKesariਬੋਪੰਨਾ-ਕੂਲਹੋਫ ਦਾ ਸਾਮਣਾ ਸ਼ਨੀਵਾਰ ਨੂੰ ਹੋਣ ਵਾਲੇ ਫਾਈਨਲ 'ਚ ਬ੍ਰਿਟੇਨ ਦੇ ਲਿਊਕ ਬੈਮਬ੍ਰਿਜ ਅਤੇ ਮੈਕਸੀਕੋ ਦੇ ਸਾਂਟਿਆਗੋ ਗੋਂਜਾਲੇਜ ਦੀ ਜੋੜੀ ਨਾਲ ਹੋਵੇਗਾ। ਬੈਮਬਰਿਜ ਅਤੇ ਗੋਂਜਾਲੇਜ ਨੇ ਦੂਜੇ ਸੈਮੀਫਾਈਨਲ 'ਚ ਡੈਨਮਾਰਕ ਦੇ ਫ੍ਰੈਡਰਿਕ ਨੀਲਸਨ ਅਤੇ ਜਰਮਨੀ ਦੇ ਟਿੱਮ ਪੁਏਟਜ ਨੂੰ 2-6,6-2,10-4 ਨਾਲ ਹਰਾਇਆ।


Related News