ਬੋਪੰਨਾ-ਸ਼ਾਪੋਵਾਲੋਵ ਦੀ ਜੋੜੀ ਵਰਲਡ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪੁੱਜੀ
Saturday, Feb 15, 2020 - 11:47 AM (IST)

ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਕੈਨੇਡਾਈ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਨੇ ਏ. ਬੀ. ਐਨ. ਏਮਰੋ ਵਰਲਡ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਗੈਰ ਦਰਜੇ ਪ੍ਰਾਪਤ ਭਾਰਤੀ ਅਤੇ ਕੈਨੇਡਾਈ ਖਿਡਾਰੀ ਦੀ ਜੋੜੀ ਨੇ ਚੌਥੇ ਦਰਜੇ ਦੀ ਰੋਮਾਨੀਆ ਦੇ ਜੀਨ-ਜੂਲੀਅਨ ਰੋਜਰ ਅਤੇ ਕੈਨੇਡਾ ਦੇ ਹੋਰੀਆ ਤੇਕਾਊ ਦੀ ਜੋੜੀ ਨੂੰ ਵੀਰਵਾਰ ਨੂੰ ਖੇਡੇ ਗਏ ਕੁਆਰਟਰ ਫਾਈਨਲ 'ਚ 6-2, 3-6,10-7 ਨਾਲ ਹਰਾਇਆ। ਬੋਪੰਨਾ ਅਤੇ ਸ਼ਾਪੋਵਾਲੋਵ ਨੇ ਪਹਿਲੀ ਸਰਵਿਸ 'ਤੇ 67 ਫ਼ੀਸਦੀ ਸਫਲਤਾ ਹਾਸਲ ਕੀਤੀ ਅਤੇ ਸੱਤ 'ਚੋਂ ਤਿੰਨ ਬ੍ਰੇਕ ਪੁਵਾਇੰਟ ਬਣਾਏ। ਸੈਮੀਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਹੈਨਰੀ ਕੋਂਟੀਨੇਨ ਅਤੇ ਜਾਨ ਲੇਨਾਰਡ ਸਟਰਫ ਅਤੇ ਜੈਮੀ ਮੱਰੇ ਅਤੇ ਨੀਲ ਸਕੁਪਸਕੀ ਦੀ ਜੋੜੀ ਵਿਚਾਲੇ ਹੋਣ ਵਾਲੇ ਆਖਰੀ 8 ਮੁਕਾਬਲਿਆਂ ਦੇ ਜੇਤੂ ਨਾਲ ਹੋਵੇਗਾ।