ਬੋਲਟ ਬਣ ਸਕਦੈ ਖਤਰਾ : ਰੋਹਿਤ

10/22/2017 8:44:42 AM

ਨਵੀਂ ਦਿੱਲੀ, (ਬਿਊਰੋ)— ਭਾਰਤੀ ਸਲਾਮੀ ਬੱਲੇਬਾਜ਼ ਤੇ ਉਪ-ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਭਾਰਤ ਬਨਾਮ ਨਿਊਜ਼ੀਲੈਂਡ ਦੀ ਵਨਡੇ ਸੀਰੀਜ਼ 'ਚ ਨਿਊਜ਼ੀਲੈਂਡ ਦੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਭਾਰਤੀ ਬੱਲੇਬਾਜ਼ਾਂ ਲਈ ਖਤਰਾ ਬਣ ਸਕਦਾ ਹੈ।
ਰੋਹਿਤ ਨੇ ਇਥੇ ਕਿਹਾ, ''ਆਖਰੀ ਵਾਰ ਭਾਰਤ ਕੋਲ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਕਾਫੀ ਸਮਾਂ ਪਹਿਲਾਂ ਸੀ। ਮੈਨੂੰ ਲੱਗਦਾ ਹੈ ਕਿ ਵਨ ਡੇ ਸਵਰੂਪ ਵਿਚ ਭਾਰਤ ਲਈ ਜ਼ਹੀਰ ਖਾਨ ਖੱਬੇ ਹੱਥ ਦਾ ਆਖਰੀ ਤੇਜ਼ ਗੇਂਦਬਾਜ਼ ਸੀ। ਸਾਡੇ ਵਰਗੇ ਬੱਲੇਬਾਜ਼ਾਂ ਲਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਚੁਣੌਤੀਪੂਰਨ ਹੋਵੇਗਾ ਤੇ ਟ੍ਰੇਂਟ ਬੋਲਟ ਉਨ੍ਹਾਂ ਵਿਚੋਂ ਇਕ ਪ੍ਰਮੁੱਖ ਗੇਂਦਬਾਜ਼ ਹੈ। ਉਸ ਦੇ ਵਿਰੁੱਧ ਖੇਡਣਾ ਸਾਰੇ ਬੱਲੇਬਾਜ਼ਾਂ ਲਈ ਚੁਣੌਤੀਪੂਰਨ ਹੋਵੇਗਾ।''


Related News