ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਬਣੀ ਫੁੱਟਬਾਲ ਫੈਨ , ਇਸ ਟੀਮ ਦੀ ਜਰਸੀ ਪਹਿਨ ਕੇ ਕੀਤੀ ਤਸਵੀਰ ਸ਼ੇਅਰ

Thursday, Aug 10, 2023 - 04:52 PM (IST)

ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਬਣੀ ਫੁੱਟਬਾਲ ਫੈਨ , ਇਸ ਟੀਮ ਦੀ ਜਰਸੀ ਪਹਿਨ ਕੇ ਕੀਤੀ ਤਸਵੀਰ ਸ਼ੇਅਰ

ਸਪੋਰਟਸ ਡੈਸਕ : ਬਾਲੀਵੁਡ ਅਭਿਨੇਤਰੀ ਈਸ਼ਾ ਗੁਪਤਾ ਆਪਣੇ ਹੌਟ ਫੋਟੋਸ਼ੂਟ ਤੋਂ ਲੈ ਕੇ ਆਪਣੀਆਂ ਛੁੱਟੀਆਂ ਤੱਕ ਦੀਆਂ ਤਸਵੀਰਾਂ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਕਾਬੀਲੀਅਤ ਰੱਖਦੀ ਹੈ। ਇਸ ਸਮੇਂ ਉਹ ਇਟਲੀ ਵਿੱਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਇਸਦਾ ਹਰ ਪਹਿਲੂ ਪਸੰਦ ਆ ਰਿਹਾ ਹੈ। 

ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਉਸ ਨੇ ਫੁੱਟਬਾਲ ਕਲੱਬ ਜੁਵੈਂਟਸ ਦੀ ਜਰਸੀ ਪਹਿਨੇ ਦੇਖਿਆ ਗਿਆ। ਉਸਨੇ ਕਾਲੇ ਰੰਗ ਦੀ ਬਿਕਨੀ ਬਾਟਮ ਨਾਲ ਇਸਨੂੰ ਜੋੜਿਆ ਸੀ। ਉਹ ਫੋਟੋਆਂ 'ਚ ਆਪਣੀ ਆਵਰਗਲਾਸ ਬਾਡੀ ਅਤੇ ਆਕਰਸ਼ਿਤ ਕਰਨ ਵਾਲੇ ਕਰਵਸ ਨੂੰ ਦਿਖਾਉਂਦੇ ਹੋਏ ਦਿਖੀ। ਨਾਲ ਹੀ ਟੈਨ ਹੋਇਆ ਸਰੀਰ ਵਧੀਆ ਲੱਗ ਰਿਹਾ ਸੀ। ਇਸ ਤੋਂ ਇਲਾਵਾ ਨੋ ਮੇਕਅੱਪ ਅਤੇ ਨੋ ਜਿਊਲਰੀ ਲੁੱਕ ਵੀ ਉਸਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਰਿਹਾ ਸੀ।

 

 
 
 
 
 
 
 
 
 
 
 
 
 
 
 
 

A post shared by Esha Gupta (@egupta)

 
ਈਸ਼ਾ ਗੁਪਤਾ ਨੇ ਇਹ ਤਸਵੀਰ ਫੀਫਾ ਮਹਿਲਾ ਵਿਸ਼ਵ ਕੱਪ ਸ਼ੁਰੂ ਹੋਣ ਸਮੇਂ ਅਪਲੋਡ ਕੀਤੀ ਸੀ। ਉਸਨੇ ਲਿਖਿਆ ਸੀ - ਮੇਰੇ ਦਿਮਾਗ 'ਚ ਹਰ ਜਗ੍ਹਾ ਜੁਵੈਂਟਸ ਹੈ। ਹੁਣ ਇਸ ਮਹਿਲਾ ਵਿਸ਼ਵ ਕੱਪ ਲਈ ਸਭ ਤਿਆਰ ਹਨ। ਈਸ਼ਾ ਦੀ ਪੋਸਟ ਦੇਖਕੇ ਇਸ 'ਤੇ ਵੱਡੀ ਗਿਣਤੀ 'ਚ ਕੁਮੈਂਟ ਆਏ। 7 ਲੱਖ ਤੋਂ ਜ਼ਿਆਦਾ ਲੋਕਾਂ ਨੇ ਉਸਦੀ ਤਸਵੀਰ ਨੂੰ ਲਾਈਕ ਕੀਤਾ। ਇੱਕ ਯੂਜ਼ਰ ਨੇ ਲਿਖਿਆ - ਓਪੇਨਹਾਈਮਰ 'ਚ ਇਸਤੇਮਾਲ ਕੀਤਾ ਗਿਆ ਬੰਬ।

 


author

Tarsem Singh

Content Editor

Related News