IPL ਫਾਈਨਲ ’ਚ ਲੱਗੇਗਾ ਬਾਲੀਵੁੱਡ ਦਾ ਤੜਕਾ, ਇਸ ਭੂਮਿਕਾ ’ਚ ਨਜ਼ਰ ਆਉਣਗੇ ਆਮਿਰ

Sunday, May 29, 2022 - 04:48 PM (IST)

ਸਪੋਰਟਸ ਡੈਸਕ : ਆਈ. ਪੀ. ਐੱਲ. 2022 ਦਾ ਫਾਈਨਲ ਮੁਕਾਬਲਾ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਣਾ ਹੈ। ਬੀ.ਸੀ.ਸੀ.ਆਈ. ਨੇ ਇਸ ਫਾਈਨਲ ਮੈਚ ਲਈ ਕਾਫੀ ਤਿਆਰੀਆਂ ਕੀਤੀਆਂ ਹਨ। ਮੈਚ ਤੋਂ ਪਹਿਲਾਂ ਸਮਾਪਤੀ ਸਮਾਰੋਹ ਹੋਵੇਗਾ, ਜਿਸ ’ਚ ਬਾਲੀਵੁੱਡ ਕਲਾਕਾਰ ਸ਼ਿਰਕਤ ਕਰਨਗੇ। ਉਥੇ ਹੀ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਯਾਨੀ ਆਮਿਰ ਖਾਨ ਵੀ ਫਾਈਨਲ ਮੈਚ ’ਚ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।

ਆਮਿਰ ਖਾਨ ਕਰਨਗੇ ਕੁਮੈਂਟਰੀ
ਆਮਿਰ ਖਾਨ ਗੁਜਰਾਤ ਅਤੇ ਰਾਜਸਥਾਨ ਵਿਚਾਲੇ ਹੋਣ ਵਾਲੇ ਫਾਈਨਲ ਮੈਚ ਦੀ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਆਮਿਰ ਖਾਨ ਪਲੇਅ ਆਫ ਤੋਂ ਹੀ ਆਈ.ਪੀ.ਐੱਲ. ਨਾਲ ਜੁੜ ਗਏ ਸਨ ਅਤੇ ਲਗਾਤਾਰ ਟੀਮਾਂ ਦੇ ਪ੍ਰਦਰਸ਼ਨ ’ਤੇ ਨਜ਼ਰ ਬਣਾਈ ਹੋਈ ਸੀ ਅਤੇ ਹੁਣ ਉਹ ਫਾਈਨਲ ਮੈਚ ਦੀ ਕੁਮੈਂਟਰੀ ਵੀ ਕਰਨ ਜਾ ਰਹੇ ਹਨ। ਆਮਿਰ ਖਾਨ 9 ਤੋਂ 15 ਓਵਰਾਂ ਵਿਚਾਲੇ ਕੁਮੈਂਟਰੀ ਕਰਦੇ ਨਜ਼ਰ ਆਉਣਗੇ।

ਮੋਦੀ ਅਤੇ ਸ਼ਾਹ ਫਾਈਨਲ ਮੈਚ ਦੇਖਣ ਜਾ ਸਕਦੇ 
IPL ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਨੂੰ ਦੇਖਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਟੇਡੀਅਮ ਜਾ ਸਕਦੇ ਹਨ। ਇਸ ਸਟੇਡੀਅਮ ’ਚ ਪਹਿਲੀ ਵਾਰ ਇੰਨਾ ਵੱਡਾ ਮੈਚ ਕਰਵਾਇਆ ਜਾ ਰਿਹਾ ਹੈ।

ਜੇਤੂ ਟੀਮ ਨੂੰ 20 ਕਰੋੜ ਰੁਪਏ ਮਿਲਣਗੇ
ਆਈ.ਪੀ.ਐੱਲ. ਦੁਨੀਆ ਦੀ ਸਭ ਤੋਂ ਵੱਡੀ ਟੀ20 ਲੀਗ ਹੈ। ਇਸ ਲੀਗ ਨੂੰ ਪੂਰੀ ਦੁਨੀਆ ਵਿਚ ਦੇਖਿਆ ਜਾਂਦਾ ਹੈ। ਆਈ.ਪੀ.ਐੱਲ. ਫਾਈਨਲ ’ਚ ਜਿੱਤਣ ਵਾਲੀ ਟੀਮ ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ, ਜੋ ਕਿਸੇ ਵੀ ਕ੍ਰਿਕਟ ਟੂਰਨਾਮੈਂਟ ’ਚ ਦਿੱਤੀ ਜਾਣ ਵਾਲੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।


Manoj

Content Editor

Related News