ਯੁਵਰਾਜ ਸਿੰਘ ਤੇ ਧੋਨੀ ਬਾਰੇ BODYGUARD ਨੇ ਕਰ''ਤੇ ਵੱਡੇ ਖੁਲਾਸੇ, ਦੱਸਿਆ- ਅਜਿਹੇ ਲੋਕ...
Thursday, Apr 16, 2026 - 02:09 PM (IST)
ਸਪੋਰਟਸ ਡੈਸਕ- ਸ਼ਾਹਰੁਖ ਖਾਨ ਦੇ ਸਾਬਕਾ ਬਾਡੀਗਾਰਡ ਯਾਸੀਨ ਖਾਨ ਨੇ ਹਾਲ ਹੀ 'ਚ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ, ਜਿਨ੍ਹਾਂ ਨੇ ਸੈਲੀਬ੍ਰਿਟੀ ਸਿਕਿਉਰਿਟੀ ਦੀ ਦੁਨੀਆ ਨੂੰ ਲੈ ਕੇ ਬਣੀ ਧਾਰਣਾ ਨੂੰ ਥੋੜ੍ਹਾ ਹਿਲਾ ਦਿੱਤਾ ਹੈ। ਯਾਸੀਨ ਦੇ ਮੁਤਾਬਕ ਉਹ ਭਾਰਤੀ ਕ੍ਰਿਕਟ ਟੀਮ ਦੇ ਕਈ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੇ ਹਨ। ਖ਼ਾਸ ਕਰਕੇ ਐਮ.ਐਸ ਧੋਨੀ ਅਤੇ ਯੁਵਰਾਜ ਸਿੰਘ ਵਰਗੇ ਨਾਮਾਂ ਬਾਰੇ ਉਨ੍ਹਾਂ ਨੇ ਅਸਲ ਹਕੀਕਤ ਸਾਹਮਣੇ ਰੱਖੀ ਹੈ, ਜੋ ਕਾਫੀ ਲੋਕਾਂ ਲਈ ਚੌਂਕਾਉਣ ਵਾਲੀ ਹੋ ਸਕਦੀ ਹੈ।
ਯਾਸੀਨ ਨੇ ਕਿਹਾ ਕਿ ਯੁਵਰਾਜ ਸਿੰਘ ਬਾਰੇ ਕਿਹਾ ਕਿ ਉਨ੍ਹਾਂ ਨਾਲ ਉਸ ਦਾ ਡੂੰਘਾ ਰਿਸ਼ਤਾ ਹੈ। ਉਸਨੇ ਕਿਹਾ ''ਮੈਂ ਯੁਵਰਾਜ ਸਿੰਘ ਦੇ ਬਹੁਤ ਨੇੜੇ ਹਾਂ। ਉਹ ਮੇਰੇ ਨਾਲ ਆਪਣੇ ਭਰਾ ਵਾਂਗ ਪੇਸ਼ ਆਉਂਦੇ ਹਨ। ਉਸਦੇ ਵਿਆਹ ਤੋਂ ਬਾਅਦ ਮੈਨੂੰ ਹੋਰ ਕੰਮ ਮਿਲਣੇ ਸ਼ੁਰੂ ਹੋ ਗਏ, ਇੱਥੋਂ ਤੱਕ ਕਿ ਮਸ਼ਹੂਰ ਹਸਤੀਆਂ ਦੇ ਵਿਆਹਾਂ ਲਈ ਵੀ। ਉਹ ਇੱਕ ਬਹੁਤ ਵਧੀਆ ਇਨਸਾਨ ਹੈ।"
ਇਸ ਦੇ ਨਾਲ ਹੀ ਯਾਸੀਨ ਨੇ ਧੋਨੀ ਬਾਰੇ ਬੋਲਦਿਆਂ ਕਿਹਾ ਕਿ ਧੋਨੀ ਇਕ ਬਹੁਤ ਹੀ ਦਿਆਲੂ ਇਨਸਾਨ ਹਨ। ਉਹ ਨਾਲ ਬਹੁਤ ਵਧੀਆ ਰਹਿੰਦੇ ਹਨ। ਹਾਲ ਹੀ ਵਿੱਚ ਧੋਨੀ ਨੇ ਮੇਰੀ ਟੀਮ ਦੇ ਇੱਕ ਮੈਂਬਰ ਦਾ ਜਨਮਦਿਨ ਮਨਾਇਆ ਤੇ ਕੇਕ ਤੇ ਤੋਹਫ਼ੇ ਲਿਆ ਕੇ ਟੀਮ ਮੈਂਬਰ ਦੇ ਜਨਮਦਿਨ ਨੂੰ ਖਾਸ ਬਣਾਇਆ, ਜਿਸ ਤੋਂ ਬਾਅਦ ਉਹ ਭਾਵੁਕ ਹੋ ਗਿਆ ਅਤੇ ਰੋਣ ਲੱਗ ਪਿਆ। ਯਾਸੀਨ ਨੇ ਕਿਹਾ ਇਹ ਇਕ ਆਮ ਇਨਸਾਨ ਲਈ ਬਹੁਤ ਵੱਡੀ ਗੱਲ ਹੈ। ਅਜਿਹੇ ਲੋਕ ਘੱਟ ਹੀ ਦੇਖੇ ਜਾਂਦੇ ਹਨ।"
