ਅਨੋਖਾ ਮਾਮਲਾ: ਬਾਡੀ ਬਿਲਡਰ ਨੇ ''ਡਾਲ'' ਦੀ ਪਹਿਲਾਂ ਕਰਵਾਈ ਸਰਜਰੀ, ਫਿਰ ਲਈਆਂ ਲਾਵਾਂ

Sunday, Dec 06, 2020 - 02:58 PM (IST)

ਅਨੋਖਾ ਮਾਮਲਾ: ਬਾਡੀ ਬਿਲਡਰ ਨੇ ''ਡਾਲ'' ਦੀ ਪਹਿਲਾਂ ਕਰਵਾਈ ਸਰਜਰੀ, ਫਿਰ ਲਈਆਂ ਲਾਵਾਂ

ਸਪੋਰਟ ਡੈਸਕ: ਕਜ਼ਾਕਿਸਤਾਨ ਦੇ ਬਾਡੀ ਬਿਲਡਰ ਨੇ ਇਕ ਅਜੀਬੋ-ਗਰੀਬ ਕੰਮ ਕਰ ਦਿੱਤਾ ਹੈ ਜਿਸ ਵਜ੍ਹਾ ਨਾਲ ਉਹ ਲੋਕਾਂ ਦੇ ਵਿਚਕਾਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਜ਼ਾਕਿਸਤਾਨ ਦੇ ਬਾਡੀ ਬਿਲਡਰ ਯੂਰੀ ਟੋਲੋਸ਼ਕੋ ਨੇ ਆਪਣੀ ਡਾਲ ਨਾਲ ਵਿਆਹ ਕਰ ਲਿਆ ਹੈ ਅਤੇ ਉਨ੍ਹਾਂ ਦਾ ਇਹ ਵਿਆਹ ਖ਼ੂਬ ਚਰਚਾ 'ਚ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari
ਸਥਾਨਕ ਮੀਡੀਆ ਮੁਤਾਬਕ ਯੂਰੀ ਟੋਲੋਸ਼ਕੋ ਨੇ ਵਿਆਹ ਦਾ ਮਨ ਪਹਿਲਾਂ ਤੋਂ ਬਣਾਇਆ ਸੀ। ਟੋਲੋਸ਼ਕੋ ਨੇ ਇਸ ਸਾਲ ਮਾਰਚ ਮਹੀਨੇ 'ਚ ਇਹ ਫ਼ੈਸਲਾ ਲਿਆ ਸੀ ਕਿ ਉਹ ਆਪਣੀ ਡਾਲ ਨਾਲ ਵਿਆਹ ਦੇ ਬੰਧਨ 'ਤ ਬੱਝੇਗਾ ਪਰ ਕੋਰੋਨਾ ਵਾਇਰਸ ਦੇ ਕਾਰਨ ਉਨ੍ਹਾਂ ਨੇ ਆਪਣੇ ਇਸ ਫ਼ੈਸਲੇ ਨੂੰ ਟਾਲ ਦਿੱਤਾ ਅਤੇ ਅੱਗੇ ਵਧਾ ਲਿਆ। 

PunjabKesari
ਯੂਰੀ ਟੋਲੋਸ਼ਕੋ ਨੇ ਜਿਸ ਡਾਲ ਨਾਲ ਵਿਆਹ ਕੀਤਾ ਹੈ ਉਸ ਦਾ ਨਾਂ ਮਾਰਗੋ ਹੈ। ਟੋਲੋਸ਼ਕੋ ਨੇ ਆਪਣੀ ਡਾਲ ਦੇ ਨਾਲ ਪਹਿਲਾਂ ਰਸਮੀ ਤਰੀਕੇ ਨਾਲ ਮੰਗਣੀ ਕੀਤੀ ਸੀ। ਇਸ ਤੋਂ ਬਾਅਦ ਯੂਰੀ ਨੇ ਆਪਣੀ ਡਾਲ ਨਾਲ ਵਿਆਹ ਕਰਨ ਦਾ ਮਨ ਬਣਾਇਆ ਅਤੇ ਆਖ਼ਿਰਕਾਰ ਉਨ੍ਹਾਂ ਨੇ ਆਪਣੀ ਡਾਲ ਨਾਲ ਵਿਆਹ ਕਰਵਾ ਲਿਆ। ਹੁਣ ਯੂਰੀ ਅਤੇ ਉਨ੍ਹਾਂ ਦੀ ਡਾਲ ਪਤੀ-ਪਤਨੀ ਬਣ ਚੁੱਕੇ ਹਨ। 

PunjabKesari
ਯੂਰੀ ਨੇ ਇਕ ਬਿਆਨ 'ਚ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਡਾਲ ਦੀ ਤਸਵੀਰ ਦਿਖਾਈ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਨਾਰਾਜ਼ ਹੋ ਗਏ ਸਨ। ਇਸ ਤੋਂ ਬਾਅਦ ਮੈਂ ਉਸ ਦੀ ਪਲਾਸਟਿਕ ਸਰਜਰੀ ਕਰਵਾਈ ਅਤੇ ਉਸ ਨੂੰ ਐਕਸਪਰਟ ਡਾਕਟਰਾਂ ਦੀ ਨਿਗਰਾਨੀ 'ਚ ਦਿਖਾਇਆ। ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਅਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। 

PunjabKesari
ਯੂਰੀ ਹਮੇਸ਼ਾ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਜਦੋਂ ਉਹ ਇਕ ਟ੍ਰਾਂਸਜੈਂਡਰ ਰੈਲੀ 'ਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਨੂੰ ਲੋਕਾਂ ਨੇ ਮਾਰਿਆ ਵੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੇ ਜੋ ਕੀਤਾ ਉਹ ਸਹੀ ਕੀਤਾ ਹੈ। 

PunjabKesari


author

Aarti dhillon

Content Editor

Related News