MS ਧੋਨੀ ਦੇ ਟਵਿਟਰ ਤੋਂ ਹਟਾਇਆ ਗਿਆ ਬਲੂ ਟਿੱਕ, ਜਾਣੋ ਵਜ੍ਹਾ
Friday, Aug 06, 2021 - 05:22 PM (IST)
ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟਵਿਟਰ ਤੋਂ ਬਲੂ ਟਿੱਕ ਹਟਾ ਦਿੱਤਾ ਗਿਆ ਹੈ। ਅਜਿਹੀਆਂ ਅਟਕਲਾਂ ਹਨ ਕਿ ਧੋਨੀ ਟਵਿਟਰ 'ਤੇ ਘੱਟ ਸਰਗਰਮ ਹਨ, ਇਸ ਲਈ ਟਵਿਟਰ ਨੇ ਉਨ੍ਹਾਂ ਦੇ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤਾ ਹੈ। ਧੋਨੀ ਦੇ ਟਵਿਟਰ 'ਤੇ ਕਰੀਬ 8.2 ਮਿਲੀਅਨ ਫਾਲੋਅਰਜ਼ ਹਨ। ਉਨ੍ਹਾਂ ਨੇ ਇਸ ਸਾਲ 8 ਜਨਵਰੀ 2021 ਨੂੰ ਆਖ਼ਰੀ ਟਵੀਟ ਕੀਤਾ ਸੀ। ਉਸ ਤੋਂ ਬਾਅਦ ਕੋਈ ਟਵੀਟ ਨਹੀਂ ਕੀਤਾ। ਹਾਲਾਂਕਿ, ਉਹ ਇੰਸਟਾਗ੍ਰਾਮ 'ਤੇ ਸਰਗਰਮ ਰਹਿੰਦੇ ਹਨ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਟਵਿਟਰ ਨੇ ਕਿਸੇ ਪਾਲਿਸੀ ਦੀ ਉਲੰਘਣਾ ਕਰਨ ਜਾਂ ਉਪਭੋਗਤਾ ਦੇ ਸਰਗਰਮ ਨਾ ਰਹਿਣ 'ਤੇ ਅਕਾਊਂਟ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਟਵਿੱਟਰ ਦੀ ਵੈਰੀਫਿਕੇਸ਼ਨ ਨੀਤੀ ਅਨੁਸਾਰ, ਜੇਕਰ ਕੋਈ ਆਪਣਾ ਹੈਂਡਲ ਬਦਲਦਾ ਹੈ, ਤਾਂ ਬਲੂ ਟਿੱਕ ਨੂੰ ਹਟਾਇਆ ਜਾ ਸਕਦਾ ਹੈ। ਜੇਕਰ ਖਾਤਾ 6 ਮਹੀਨੇ ਦੀ ਮਿਆਦ ਤੋਂ ਇਨਐਕਟਿਵ ਹੈ ਤਾਂ ਵੀ ਬਲੂ ਟਿੱਕ ਹੱਟ ਸਕਦਾ ਹੈ। ਧੋਨੀ ਦਾ ਅਕਾਊਂਟ ਮੁਅੱਤਲ ਨਹੀਂ ਕੀਤਾ ਗਿਆ ਹੈ, ਪਰ ਬਲੂ ਟਿੱਕ ਨੂੰ ਹਟਾ ਦਿੱਤਾ ਗਿਆ ਹੈ। ਕੈਪਟਨ ਕੂਲ ਭਾਵੇਂ ਟਵਿਟਰ 'ਤੇ ਸਰਗਰਮ ਨਾ ਹੋਣ, ਪਰ ਉਨ੍ਹਾਂ ਦੇ ਨਾਂ ਦੀ ਚਰਚਾ ਹਮੇਸ਼ਾ ਸੋਸ਼ਲ ਮੀਡੀਆ 'ਤੇ ਹੁੰਦੀ ਹੈ।
ਇਹ ਵੀ ਪੜ੍ਹੋ: ਚਾਂਦੀ ਤਮਗਾ ਜੇਤੂ ਪਹਿਲਵਾਨ ਰਵੀ ਨੂੰ ਮਿਲੇਗਾ 4 ਕਰੋੜ ਰੁਪਏ ਦਾ ਇਨਾਮ, ਹਰਿਆਣਾ ਦੇ CM ਨੇ ਕੀਤਾ ਐਲਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।