ਲੱਤ ਤੋਂ ਵਗ ਰਿਹਾ ਸੀ ਖ਼ੂਨ, ਫਿਰ ਵੀ ਬਾਊਂਡਰੀ 'ਤੇ ਡੁਪਲੇਸਿਸ ਨੇ ਫੜੀ ਜ਼ਬਰਦਸਤ ਕੈਚ (ਵੇਖੋ ਵੀਡੀਓ)

Monday, Sep 27, 2021 - 11:30 AM (IST)

ਲੱਤ ਤੋਂ ਵਗ ਰਿਹਾ ਸੀ ਖ਼ੂਨ, ਫਿਰ ਵੀ ਬਾਊਂਡਰੀ 'ਤੇ ਡੁਪਲੇਸਿਸ ਨੇ ਫੜੀ ਜ਼ਬਰਦਸਤ ਕੈਚ (ਵੇਖੋ ਵੀਡੀਓ)

ਨਵੀਂ ਦਿੱਲੀ-  ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਓਪਨਰ ਬੱਲੇਬਾਜ਼ ਫਾਫ ਡੁਪਲੇਸਿਸ ਆਪਣੀ ਸ਼ਾਨਦਾਰ ਫੀਲਡਿੰਗ ਲਈ ਜਾਣੇ ਜਾਂਦੇ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਇਕ ਮੁਕਾਬਲੇ ਵਿਚ ਵੀ ਉਨ੍ਹਾਂ ਨੇ ਜ਼ਖ਼ਮੀ ਲੱਤ ਦੇ ਬਾਵਜੂਦ ਇਓਨ ਮੋਰਗਨ ਦਾ ਬਾਊਂਡਰੀ ’ਤੇ ਸ਼ਾਨਦਾਰ ਕੈਚ ਫੜਿਆ। ਉਨ੍ਹਾਂ ਦੀ ਲੱਤ ਤੋਂ ਖ਼ੂਨ ਵਗ ਰਿਹਾ ਸੀ। 

ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀ ਪਾਰੀ ਦੇ ਤੀਜੇ ਓਵਰ ਵਿਚ ਓਪਨਰ ਬੱਲੇਬਾਜ਼ ਅਈਅਰ ਨੇ ਦੀਪਕ ਚਾਹਰ ਦੀ ਗੇਂਦ ’ਤੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ। ਗੇਂਦ ਬੱਲੇ ਨਾਲ ਲੱਗ ਕੇ ਮਿਡ ਆਨ ਵੱਲ ਚਲੀ ਗਈ। ਫਾਫ ਡੁਪਲੇਸੀ ਨੇ ਡਾਈਵ ਲਗਾਈ, ਪਰ ਗੇਂਦ ਉਨ੍ਹਾਂ ਤੋਂ ਦੂਰ ਰਹਿ ਗਈ, ਪਰ ਇਸ ਦੌਰਾਨ ਉਨ੍ਹਾਂ ਦਾ ਗੋਡਾ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਡੁਪਲੇਸੀ ਨੇ 10ਵੇਂ ਓਵਰ ਦੀ ਪਹਿਲੀ ਗੇਂਦ ’ਤੇ ਮਿਡ ਆਨ ’ਤੇ ਕੇਕੇਆਰ ਦੇ ਕਪਤਾਨ ਇਓਨ ਮੋਰਗਨ ਦਾ ਸ਼ਾਨਦਾਰ ਕੈਚ ਫੜਿਆ। ਮੋਰਗਨ ਸਿਰਫ 8 ਦੌੜਾਂ ਬਣਾ ਸਕੇ।

ਵੇਖੋ ਵੀਡੀਓ -


author

Tarsem Singh

Content Editor

Related News