ਨਿਊਜ਼ੀਲੈਂਡ ਦੇ ਵਾਟਲਿੰਗ ਨੇ ਰਚਿਆ ਇਤਿਹਾਸ, ਲਾਇਆ ਟੈਸਟ ਕਰੀਅਰ ਦਾ ਦੋਹਰਾ ਸੈਂਕੜਾ

Sunday, Nov 24, 2019 - 12:33 PM (IST)

ਨਿਊਜ਼ੀਲੈਂਡ ਦੇ ਵਾਟਲਿੰਗ ਨੇ ਰਚਿਆ ਇਤਿਹਾਸ, ਲਾਇਆ ਟੈਸਟ ਕਰੀਅਰ ਦਾ ਦੋਹਰਾ ਸੈਂਕੜਾ

ਸਪੋਰਟਸ ਡੈਸਕ— ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਬੇ ਓਵਲ ਦੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਬੀ. ਜੇ. ਵਾਟਲਿੰਗ ਪਹਿਲੇ ਅਜਿਹੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ ਜਿਸ ਨੇ ਨਿਊਜ਼ੀਲੈਂਡ ਵੱਲੋਂ ਖੇਡਦੇ ਹੋਏ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਾਇਆ।  
PunjabKesari
474 ਗੇਂਦ ਦਾ ਸਾਹਮਣਾ ਕਰਦੇ ਹੋਏ 24 ਚੌਕੇ 1 ਇਕ ਛੱਕੇ ਦੀ ਮਦਦ ਨਾਲ ਵਾਟਲਿੰਗ ਨੇ ਦੋਹਰਾ ਸੈਂਕੜਾ ਲਾਇਆ। ਘਰੇਲੂ ਮੈਦਾਨ 'ਤੇ ਖੇਡਦੇ ਹੋਏ ਦੋਹਰਾ ਸੈਂਕੜਾ ਬਣਾਉਣ ਵਾਲੀ ਵੀ ਵਾਟਲਿੰਗ ਪਹਿਲੇ ਕੀ.ਵੀ. ਵਿਕਟਕੀਪਰ ਬੱਲੇਬਾਜ਼ ਹਨ। ਜ਼ਿਕਰਯੋਗ ਹੈ ਕਿ ਗ੍ਰੈਂਡ ਹੋਮ ਦੇ ਆਊਟ ਹੋਣ ਦੇ ਬਾਅਦ ਵਾਟਲਿੰਗ ਨੇ ਸੈਂਟਨਰ ਨਾਲ ਮਿਲ ਕੇ ਨਿਊਜ਼ੀਲੈਂਡ ਨੂੰ ਇਕ ਹੋਰ ਝਟਕਾ ਨਹੀਂ ਲੱਗਣ ਦਿੱਤਾ ਅਤੇ ਸੁਰੱਖਿਅਤ ਤੌਰ 'ਤੇ ਦਿਨ ਦਾ ਖੇਡ ਖੇਡਿਆ। ਇੰਗਲੈਂਡ ਵੱਲੋਂ ਸੈਮ ਕੁਰੇਨ ਅਤੇ ਬੇਨ ਸਟੋਕਸ ਨੇ 2-2 ਜਦਕਿ ਜੈਕ ਲੀਚ ਅਤੇ ਕਪਤਾਨ ਜੋਏ ਰੂਟ ਨੂੰ ਅਜੇ ਤਕ ਇਕ-ਇਕ ਵਿਕਟ ਮਿਲਿਆ ਹੈ।


author

Tarsem Singh

Content Editor

Related News