ਹਾਕੀ ਟੀਮ 'ਚ ਜ਼ਖ਼ਮੀ ਵਰੁਣ ਦੀ ਜਗ੍ਹਾ ਬੀਰੇਂਦਰ ਲਾਕੜਾ
Wednesday, Oct 30, 2019 - 10:00 PM (IST)

ਭੁਵਨੇਸ਼ਵਰ— ਭਾਰਤੀ ਪੁਰਸ਼ ਹਾਕੀ ਟੀਮ ਵਿਚ ਜ਼ਖਮੀ ਵਰੁਣ ਕੁਮਾਰ ਦੀ ਜਗ੍ਹਾ ਬੀਰੇਂਦਰ ਲਾਕੜਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਇਥੇ ਕਲਿੰਗਾ ਸਟੇਡੀਅਮ ਵਿਚ 1 ਅਤੇ 2 ਨਵੰਬਰ ਨੂੰ ਰੂਸ ਖਿਲਾਫ ਓਲੰਪਿਕ ਕੁਆਲੀਫਾਇਰ ਖੇਡਣਾ ਹੈ। ਡਿਫੈਂਡਰ ਅਤੇ ਡ੍ਰੈਗ ਫਲਿੱਕਰ ਵਰੁਣ ਨੂੰ ਸੋਮਵਾਰ ਅਭਿਆਸ ਦੌਰਾਨ ਮੋਢੇ 'ਤੇ ਸੱਟ ਲੱਗੀ ਸੀ। ਉਸ ਦਾ ਇਲਾਜ ਚੱਲ ਰਿਹਾ ਹੈ ਪਰ ਸੁਧਾਰ ਨਹੀਂ ਹੋ ਸਕਿਆ। ਟੀਮ ਦੇ ਕੋਚ ਗ੍ਰਾਹਮ ਰੀਡ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਖਮੀ ਵਰੁਣ ਦੀ ਜਗ੍ਹਾ ਅਨੁਭਵੀ ਡਿਫੇਂਡਰ ਲਾਕੜਾ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ।
ਵਰੁਣ ਦੀ ਜਗ੍ਹਾ ਟੀਮ 'ਚ ਲਿਆਂਦਾ ਗਿਆ ਲਾਕੜਾ ਇਕ ਡਿਫੈਂਡਰ ਹੈ, ਜੋ 170 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡ ਚੁੱਕਾ ਹੈ।