ਬਾਇਓ ਬਬਲ ਮਾਨਸਿਕ ਰੂਪ ਤੋਂ ਮੁਸ਼ਕਲ, ਗਾਂਗੁਲੀ ਨੇ IPL ਦੀ ਸਫ਼ਲਤਾ ਲਈ ਖਿਡਾਰੀਆਂ ਦਾ ਕੀਤਾ ਧੰਨਵਾਦ

Wednesday, Nov 11, 2020 - 02:54 PM (IST)

ਦੁਬਈ (ਭਾਸ਼ਾ) : ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਸਫ਼ਲਤਾ ਲਈ ਖਿਡਾਰੀਆਂ ਦਾ ਧੰਨਵਾਦ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਲੀਗ ਦੌਰਾਨ ਜੈਵ ਸੁਰੱਖਿਅਤ ਮਾਹੌਲ ਵਿਚ ਰਹਿਣਾ ਮਾਨਸਿਕ ਰੂਪ ਤੋਂ ਔਖਾ ਸੀ। ਆਈ.ਪੀ.ਐਲ. ਦੀ ਸਮਾਪਤੀ ਕੱਲ ਫਾਈਨਲ ਨਾਲ ਹੋ ਗਿਆ, ਜਿਸ ਵਿਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਹਰਾ ਕੇ 5ਵਾਂ ਖ਼ਿਤਾਬ ਜਿੱਤਿਆ।

PunjabKesari

ਗਾਂਗੁਲੀ ਨੇ ਟਵੀਟ ਕੀਤਾ, 'ਬੀ.ਸੀ.ਸੀ.ਆਈ. ਅਤੇ ਤਮਾਮ ਅਧਿਕਾਰੀਆਂ ਨਾਲ ਮੈਂ ਨਿੱਜੀ ਤੌਰ 'ਤੇ ਆਈ.ਪੀ.ਐਲ. ਟੀਮ ਦੇ ਸਾਰੇ ਖਿਡਾਰੀਆਂ ਨੂੰ ਧੰਨਵਾਦ ਦਿੰਦਾ ਹਾਂ। ਉਨ੍ਹਾਂ ਨੇ ਬਾਇਓ ਬਬਲ ਵਿਚ ਰਹਿ ਕੇ ਇਸ ਟੂਰਨਾਮੈਂਟ ਨੂੰ ਸਫ਼ਲ ਬਣਾਇਆ। ਇਹ ਮਾਨਸਿਕ ਰੂਪ ਤੋਂ ਔਖਾ ਸੀ ਅਤੇ ਤੁਹਾਡੀ ਵਚਨਬੱਧਤਾ ਨੇ ਹੀ ਭਾਰਤੀ ਕ੍ਰਿਕਟ ਨੂੰ ਇੱਥੇ ਤੱਕ ਪਹੁੰਚਾਇਆ।'

ਇਹ ਵੀ ਪੜ੍ਹੋ : ਗੌਤਮ ਗੰਭੀਰ ਦਾ ਵੱਡਾ ਬਿਆਨ, ਜੇਕਰ ਰੋਹਿਤ ਨੂੰ ਨਹੀਂ ਮਿਲਦੀ ਇਹ ਜ਼ਿੰਮੇਵਾਰੀ ਤਾਂ ਭਾਰਤ ਦਾ ਹੋਵੇਗਾ ਨੁਕਸਾਨ

ਕੋਰੋਨਾ ਵਾਇਰਸ ਕਾਰਨ ਆਈ.ਪੀ.ਐਲ. ਅਪ੍ਰੈਲ ਮਈ ਦੀ ਬਜਾਏ ਅਕਤੂਬਰ ਨਵੰਬਰ ਵਿਚ ਯੂ.ਏ.ਈ. ਵਿਚ ਖੇਡਿਆ ਗਿਆ। ਬੀ.ਸੀ.ਸੀ.ਆਈ. ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ, 'ਸੌਰਵ ਗਾਂਗੁਲੀ ਅਤੇ ਜੈ ਸ਼ਾਹ ਦੇ ਮਾਰਗਦਰਸ਼ਨ ਵਿਚ ਆਈ.ਪੀ.ਐਲ. ਦੇ ਸਫ਼ਲ ਆਯੋਜਨ ਲਈ ਵਧਾਈ। ਇਸ ਤਰ੍ਹਾਂ ਦੇ ਚੁਣੌਤੀ ਭਰਪੂਰ ਸਮੇਂ ਵਿਚ ਸਭ ਤੋਂ ਸਫ਼ਲ ਆਈ.ਪੀ.ਐਲ. ਦਾ ਆਯੋਜਨ ਹੋਇਆ। ਸਾਰੇ ਕ੍ਰਿਕਟ ਪ੍ਰੇਮੀਆਂ ਨੂੰ ਧੰਨਵਾਦ। ਸਾਨੂੰ ਤੁਹਾਡੀ ਕਮੀ ਰੜਕੀ। ਉਮੀਦ ਹੈ ਕਿ ਤੁਹਾਡਾ ਸ਼ੋਰ (ਰੌਲਾ) ਆਈ.ਪੀ.ਐਲ. 2021 ਵਿਚ ਮੈਦਾਨ ਵਿਚ ਫਿਰ ਸੁਣਾਈ ਦੇਵੇਗਾ।'

ਇਹ ਵੀ ਪੜ੍ਹੋ : IPL 2020: ਮੁੰਬਈ ਦੀ ਜਿੱਤ ਉਪਰੰਤ ਮੈਦਾਨ 'ਚ ਆਈ ਨੀਤਾ ਅੰਬਾਨੀ , ਰੋਹਿਤ ਸ਼ਰਮਾ ਨੂੰ ਇੰਝ ਦਿੱਤੀ ਵਧਾਈ


cherry

Content Editor

Related News