ਬਿਲੀਅਰਡਸ ਖਿਡਾਰੀ ਅਡਵਾਨੀ ਕੋਵਿਡ-19 ਤੋਂ ਉੱਭਰੇ
Tuesday, Jan 18, 2022 - 12:14 PM (IST)
ਮੁੰਬਈ, (ਭਾਸ਼ਾ)- ਵਿਸ਼ਵ ਸਨੂਕਰ ਤੇ ਬਿਲੀਅਰਡਸ ਦੇ ਕਈ ਵਾਰ ਦੇ ਚੈਂਪੀਅਨ ਪੰਕਜ ਅਡਵਾਨੀ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਸਨ ਜਿਸ ਤੋਂ ਬਾਅਦ ਉਹ ਇਕਾਂਤਵਾਸ 'ਤੇ ਚਲੇ ਗਏ ਸਨ ਤੇ ਕੋਵਿਡ ਸਬੰਧੀ ਸਾਰੀਆਂ ਹਿਦਾਇਤਾਂ ਦੀ ਪਾਲਣਾ ਕੀਤੀ। ਹੁਣ ਖ਼ਬਰ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਉੱਭਰ ਗਏ ਹਨ ਤੇ ਪੂਰੀ ਤਰ੍ਹਾਂ ਸਵਸਥ ਹਨ।
ਇਹ ਵੀ ਪੜ੍ਹੋ : ਅਭਿਆਸ ਲਈ ‘ਲੋਕਲ ਟਰੇਨ’ ਦਾ ਸਹਾਰਾ ਲੈਣ ਵਾਲੇ ਓਸਤਵਾਲ ਅੰਡਰ-19 ਵਿਸ਼ਵ ਕੱਪ ’ਚ ਕਰ ਰਹੇ ਹਨ ਕਮਾਲ
ਅਡਵਾਨੀ ਨੇ ਕਿਹਾ, ‘ਜਾਂਚ ’ਚ ਪਾਜ਼ੇਟਿਵ ਆਉਣ ਤੋਂ ਬਾਅਦ ਮੈਂ 8 ਦਿਨਾਂ ਤੱਕ ਇਕਾਂਤਵਾਸ ’ਚ ਸੀ। ਹੁਣ ਮੈਂ ਪੂਰੀ ਤਰ੍ਹਾਂ ਵਾਲ ਠੀਕ ਹੋ ਗਿਆ ਹਾਂ।’ ਉਨ੍ਹਾਂ ਕਿਹਾ, ‘ਮੈਨੂੰ ਤੇਜ਼ ਬੁਖਾਰ ਸੀ ਤੇ ਪਹਿਲਾਂ 2 ਤੋਂ 3 ਦਿਨਾਂ ਤੱਕ ਕੰਬ ਰਿਹਾ ਸੀ। ਇਸ ਲਈ ਮੈਂ ਜਿੰਨਾ ਸੰਭਵ ਸੀ ਓਨਾ ਆਰਾਮ ਕੀਤਾ। ਮੈਂ ਗਰਮ ਤਰਲ ਪਦਾਰਥਾਂ ਦਾ ਸੇਵਨ ਕਰ ਰਿਹਾ ਸੀ ਤੇ ਭਾਫ ਲੈ ਰਿਹਾ ਸੀ। ਸ਼ੁਰੂਆਤੀ 3 ਦਿਨਾਂ ਤੋਂ ਬਾਅਦ ਮੈਨੂੰ ਆਰਾਮ ਮਹਿਸੂਸ ਹੋਇਆ।’
ਇਹ ਵੀ ਪੜ੍ਹੋ : ਟਾਟਾ ਸਟੀਲ ਮਾਸਟਰਸ ਸ਼ਤਰੰਜ ’ਚ ਕਾਰਲਸਨ ਹੱਥੋਂ ਹਾਰੇ ਅਨੀਸ਼ ਗਿਰੀ
ਅਡਵਾਨੀ ਹਾਲ ਹੀ ’ਚ 64ਵੇਂ ਰਾਸ਼ਟਰੀ ਬਿਲੀਅਰਡਸ ਚੈਂਪੀਅਨਸ਼ਿਪ ’ਚ ਜੇਤੂ ਬਣ ਕੇ ਉੱਭਰੇ ਸਨ। ਉਹ ਇਸ ਤੋਂ ਬਾਅਦ ਵਿਸ਼ਵ ਸਨੂਕਰ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਸਨ ਪਰ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਜਨਵਰੀ ’ਚ ਆਯੋਜਿਤ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।