ਰੋਹਿਤ ਸ਼ਰਮਾ ਦੇ ਫੈਨਜ਼ ਨੂੰ ਵੱਡਾ ਝਟਕਾ! ਮੁੰਬਈ ਇੰਡੀਅਨਜ਼ ਲਈ ਕਦੇ ਨਹੀਂ ਖੇਡਣਗੇ ਹਿੱਟਮੈਨ

Monday, May 20, 2024 - 03:45 PM (IST)

ਨਵੀਂ ਦਿੱਲੀ (ਬਿਊਰੋ) : ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਸੰਭਾਲ ਰਹੇ ਹਨ। ਹਾਲਾਂਕਿ ਇਸ ਵਾਰ IPL ਸੀਜ਼ਨ ਤੋਂ ਬਾਅਦ ਉਹ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਮੁੰਬਈ ਇੰਡੀਅਨਜ਼ ਨੂੰ 5 ਵਾਰ IPL ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਨੂੰ 17 ਮਈ ਨੂੰ IPL 2024 'ਚ ਆਪਣਾ ਆਖਰੀ ਮੈਚ ਖੇਡਦੇ ਹੋਏ ਦੇਖਿਆ ਗਿਆ ਸੀ, ਜੋ ਕਿ ਲਖਨਊ ਨਾਲ ਖੇਡਿਆ ਗਿਆ ਸੀ ਅਤੇ ਇਹ MI ਜਰਸੀ 'ਚ ਉਸ ਦਾ ਆਖਰੀ ਮੈਚ ਹੋ ਸਕਦਾ ਹੈ। ਹਾਲਾਂਕਿ ਅਗਲੇ ਸੀਜ਼ਨ ਤੋਂ ਉਹ ਕਿਸੇ ਹੋਰ ਟੀਮ ਲਈ ਖੇਡਦੇ ਨਜ਼ਰ ਆ ਸਕਦੇ ਹਨ ਅਤੇ ਟੀਮ ਪ੍ਰਬੰਧਨ ਨੇ ਵੀ ਇਸ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਆਲੀਆ ਭੱਟ ਦੀ ਮਾਂ ਨੂੰ ਡਰੱਗ ਮਾਮਲੇ 'ਚ ਫਸਾਉਣ ਦੀ ਧਮਕੀ, ਇੰਸਟਾ 'ਤੇ ਪੋਸਟ ਸਾਂਝੀ ਕਰ ਆਖੀ ਇਹ ਗੱਲ

ਮੁੰਬਈ ਇੰਡੀਅਨਜ਼ ਨੂੰ ਛੱਡ ਸਕਦੇ ਨੇ ਰੋਹਿਤ ਸ਼ਰਮਾ 
ਰੋਹਿਤ ਸ਼ਰਮਾ ਨੇ ਸਾਲ 2011 'ਚ ਮੁੰਬਈ ਜੁਆਇਨ ਕੀਤਾ ਸੀ ਅਤੇ 2013 ਤੋਂ 23 ਤੱਕ ਆਪਣੀ ਕਪਤਾਨੀ 'ਚ ਟੀਮ ਲਈ 5 ਟਰਾਫੀਆਂ ਜਿੱਤੀਆਂ ਸਨ ਪਰ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਟੀਮ ਨੇ ਅਚਾਨਕ ਉਨ੍ਹਾਂ ਨੂੰ ਕਪਤਾਨੀ ਤੋਂ ਹਟਾ ਦਿੱਤਾ, ਜੋ ਉਨ੍ਹਾਂ ਲਈ ਬਹੁਤ ਬੁਰੀ ਖ਼ਬਰ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਟੀਮ ਛੱਡਣ ਦੀ ਚਰਚਾ ਹੈ ਅਤੇ ਉਨ੍ਹਾਂ ਨੇ ਖੁਦ ਹੀ ਹਾਲ ਹੀ 'ਚ ਟੀਮ ਛੱਡਣ ਦੀ ਗੱਲ ਆਖੀ ਸੀ।

ਹਿੱਟਮੈਨ ਨੇ ਖ਼ੁਦ ਕਿਹਾ ਕਿ ਉਹ ਛੱਡ ਦੇਣਗੇ ਟੀਮ 
ਰੋਹਿਤ ਸ਼ਰਮਾ ਨੇ ਆਪਣੇ ਪੁਰਾਣੇ ਸਾਥੀ ਅਤੇ ਕੇਕੇਆਰ ਦੇ ਮੌਜੂਦਾ ਸਹਾਇਕ ਕੋਚ ਅਭਿਸ਼ੇਕ ਨਾਇਰ ਨਾਲ ਗੱਲ ਕਰਦੇ ਹੋਏ ਹਾਲ ਹੀ 'ਚ ਆਖਿਆ ਸੀ ਕਿ ਉਹ IPL 2024 ਤੋਂ ਬਾਅਦ ਟੀਮ ਛੱਡ ਦੇਣਗੇ। ਇਸ ਗੱਲਬਾਤ ਦੌਰਾਨ ਹਿੱਟਮੈਨ ਨੇ ਹੋਰ ਵੀ ਕਈ ਗੱਲਾਂ ਕਹੀਆਂ ਸਨ, ਜਿਨ੍ਹਾਂ 'ਚੋਂ ਕੁਝ ਟੀਮ ਦੇ ਮਾਹੌਲ ਨਾਲ ਜੁੜੀਆਂ ਸਨ ਅਤੇ ਕੁਝ ਮੌਜੂਦਾ ਐੱਮ.ਆਈ. ਦੇ ਕਪਤਾਨ ਹਾਰਦਿਕ ਪਾਂਡਿਆ ਨਾਲ ਜੁੜੀਆਂ ਸਨ। 

ਇਹ ਖ਼ਬਰ ਵੀ ਪੜ੍ਹੋ - ਹਾਰਦਿਕ ਪਾਂਡਿਆ ਦਾ ਇਹ ਖਿਡਾਰੀ ਕੱਟੇਗਾ ਪੱਤਾ, ਟੀ-20 ਵਿਸ਼ਵ ਕੱਪ 'ਚ ਅਚਾਨਕ ਹੋਈ ਐਂਟਰੀ

ਮਾਰਕ ਬਾਊਚਰ ਨੇ ਵੀ ਆਖੀ ਇਹ ਗੱਲ
ਦੱਸਣਯੋਗ ਹੈ ਕਿ ਮਾਰਕ ਬਾਊਚਰ ਨੇ ਹਾਲ ਹੀ 'ਚ ਦੱਸਿਆ ਸੀ ਕਿ ਉਨ੍ਹਾਂ ਦੀ ਰੋਹਿਤ ਸ਼ਰਮਾ ਨਾਲ ਗੱਲਬਾਤ ਹੋਈ ਸੀ, ਜਿਸ 'ਚ ਦੋਵਾਂ ਨੇ ਟੀਮ ਦੇ ਪ੍ਰਦਰਸ਼ਨ 'ਤੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਬਾਊਚਰ ਨੇ ਹਿਟਮੈਨ ਦੇ ਭਵਿੱਖ ਦੀ ਯੋਜਨਾ ਬਾਰੇ ਗੱਲ ਕੀਤੀ ਸੀ। ਇਸ 'ਤੇ ਰੋਹਿਤ ਦਾ ਜਵਾਬ ਬਹੁਤ ਸਪੱਸ਼ਟ ਸੀ ਅਤੇ ਉਨ੍ਹਾਂ ਕਿਹਾ ਕਿ ਉਹ ਫਿਲਹਾਲ ਟੀ-20 ਵਿਸ਼ਵ ਕੱਪ ਬਾਰੇ ਸੋਚ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਕਿਤੇ ਨਾ ਕਿਤੇ ਇਹ ਸਪੱਸ਼ਟ ਹੋ ਗਿਆ ਕਿ ਹੁਣ ਉਸ ਨੂੰ ਇਸ ਟੀਮ ਨਾਲ ਕੋਈ ਸਰੋਕਾਰ ਨਹੀਂ ਹੈ ਕਿ ਇਹ ਟੀਮ ਕੀ ਕਰ ਰਹੀ ਹੈ ਅਤੇ ਇਸ ਦਾ ਪ੍ਰਦਰਸ਼ਨ ਕਿਵੇਂ ਹੋਣਾ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਰੋਹਿਤ ਸ਼ਰਮਾ ਡੀਸੀ ਜਾਂ ਕੇਕੇਆਰ 'ਚ ਸ਼ਾਮਲ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News