ਬਿੱਗ ਰੈਮੀ ਨੇ ਜਿੱਤਿਆ ਮਿਸਟਰ ਓਲੰਪਿਆ ’20 ਦਾ ਖਿਤਾਬ
Tuesday, Dec 22, 2020 - 01:28 AM (IST)
ਨਵੀਂ ਦਿੱਲੀ (ਵੈੱਬ ਡੈਸਕ)– ਬਾਡੀ ਬਿਲਡਿੰਗ ਦੇ ਸਭ ਤੋਂ ਵੱਡੇ ਖਿਤਾਬ ਅਰਥਾਤ ਮਿਸਟਰ ਓਲੰਪਿਆ ਨੂੰ ਇਸ ਸਾਲ ਮਮਦੋਹ ਐਲਸਬਾਯ ਅਰਥਾਤ ਬਿੱਗ ਰੈਮੀ ਨੇ ਜਿੱਤ ਲਿਆ ਹੈ। ਲਾਸ ਏਂਜਲਸ ਵਿਚ ਹੋਈ ਪ੍ਰਤੀਯੋਗਿਤਾ ਜਿੱਤਣ ਵਾਲਾ ਬਿੱਗ ਰੈਮੀ ਮਿਸਰ ਦਾ ਪਹਿਲਾ ਬਾਡੀ ਬਿਲਡਰ ਹੈ। ਉਸ ਨੇ ਪ੍ਰਤੀਯੋਗਿਤਾ ਵਿਚ ਸਾਬਕਾ ਚੈਂਪੀਅਨ ਕਰੀ ਤੇ 7 ਵਾਰ ਦੇ ਜੇਤੂ ਫਿਲ ਹੀਥ ਨੂੰ ਵੀ ਹਰਾਇਆ। ਜੇਤੂ ਨੂੰ ਓਲੰਪਿਆ ਖਿਤਾਬ ਦੇ ਨਾਲ 4 ਲੱਖ ਡਾਲਰ ਦਾ ਇਨਾਮ ਵੀ ਮਿਲਿਆ।
ਸਰਵਸ੍ਰੇਸ਼ਠ 5 ਬਾਡੀ ਬਿਲਡਰ
ਕ੍ਰਮ -ਮੁਕਾਬਲੇਬਾਜ਼ -ਡਾਲਰ
ਜੇਤੂ- ਬਿੱਗ ਰੈਮੀ- $ 4,00,000
ਦੂਜਾ ਸਥਾਨ - ਬ੍ਰੈਂਡਨ ਕਰੀ - $1,50,000
ਤੀਜਾ ਸਥਾਨ- ਫਿਲ ਹੀਥ - $1,00,000
ਚੌਥਾ ਸਥਾਨ- ਹਾਦੀ ਚੋਪਨ - $ 45,000
5ਵਾਂ ਸਥਾਨ- ਵਿਲੀਅਮ ਬੋਨਕ- $ 40,000
5.10 ਫੁੱਟ ਲੰਬਾ ਹੈ ਰੈਮੀ
ਚੈਸਟ 54 ਇੰਚ, ਬਾਯਸੈਪ 24 ਇੰਚ
ਕਮਰ 36 ਇੰਚ, ਭਾਰ 134 ਕਿਲੋ
ਮੱਛੀਆਂ ਫੜਨ ਦਾ ਕੰਮ ਕਰਦਾ ਸੀ ਰੈਮੀ
ਬਿੱਗ ਰੈਮੀ ਦਾ ਪੂਰਾ ਨਾਂ ਮਮਦੌਹ ਮੁਹੰਮਦ ਹਸਨ ਐਲਸਬਾਏ ਹੈ। ਉਸਦੇ ਪਿਤਾ ਮੱਛੀਆਂ ਫੜਨ ਦਾ ਕੰਮ ਕਰਦੇ ਸਨ। ਬਚਪਨ ਵਿਚ ਪੇਟ ਪਾਲਣ ਲਈ ਰੈਮੀ ਨੇ ਵੀ ਇਹ ਹੀ ਕੰਮ ਕੀਤਾ। 2003 ਵਿਚ ਉਸਦੀ ਪ੍ਰੈਕਟਿਸ ਇਕ ਹਾਦਸੇ ਦੇ ਕਾਰਣ ਰੁਕ ਗਈ ਸੀ ਪਰ ਮਜ਼ਬੂਤ ਇਰਾਦਿਆਂ ਨਾਲ ਕੁਝ ਸਾਲਾਂ ਵਿਚ ਹੀ ਰੈਮੀ ਨੇ ਵਾਪਸੀ ਕੀਤੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।
2013 ਪਹਿਲੀ ਵਾਰ ਰੈਮੀ ਨੇ ਮਿਸਟਰ ਓਲੰਪਿਆ ਵਿਚ ਲਿਆ ਸੀ ਹਿੱਸਾ।
2018 ਵਿਚ ਰੈਮੀ ਨੇ ਪੀਪਲਸ ਚੈਂਪ ਐਵਾਰਡ ਜਿੱਤਿਆ। ਇਸ ਤੋਂ ਪਹਿਲਾਂ ਅਰਨਾਲਡ ਜਿੱਤਿਆ ਸੀ।
316 ਪੌਂਡ ਭਾਰ ਸੀ 2014 ਦੇ ਇਵੈਂਟ ਵਿਚ ਰੈਮੀ ਦਾ (ਸਭ ਤੋਂ ਵੱਧ)।
ਨੋਟ- ਬਿੱਗ ਰੈਮੀ ਨੇ ਜਿੱਤਿਆ ਮਿਸਟਰ ਓਲੰਪਿਆ ’20 ਦਾ ਖਿਤਾਬ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।