IND v PAK : ਵਿਸ਼ਵ ਕੱਪ ''ਚ ਪਹਿਲੀ ਗੇਂਦ ''ਤੇ ਸ਼ੰਕਰ ਨੂੰ ਮਿਲੀ ਵਿਕਟ, ਬਣਾਇਆ ਵੱਡਾ ਰਿਕਾਰਡ

06/16/2019 9:12:54 PM

ਮੈਨਚੈਸਟਰ— ਅੰਬਾਤੀ ਰਾਇਡੂ ਦੀ ਜਗ੍ਹਾ ਭਾਰਤੀ ਟੀਮ 'ਚ ਸ਼ਾਮਲ ਕੀਤੇ ਗਏ ਵਿਜੇ ਸ਼ੰਕਰ ਨੇ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਹਿਲੇ ਹੀ ਮੈਚ 'ਚ ਵੱਡੀ ਉਪਲੰਬਧੀ ਆਪਣੇ ਨਾਂ ਦਰਜ ਕਰ ਲਈ। ਭੁਵਨੇਸ਼ਵਰ ਕੁਮਾਰ ਦੇ ਚੌਥੇ ਓਵਰ 'ਚ ਜ਼ਖਮੀ ਹੋਣ ਤੋਂ ਬਾਅਦ ਗੇਂਦਬਾਜ਼ੀ ਕਰਨ ਆਏ ਵਿਜੇ ਸ਼ੰਕਰ ਨੇ ਆਪਣੀ ਪਹਿਲੀ ਹੀ ਗੇਂਦ 'ਤੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਇਮਾਮ ਓਲ ਹਕ ਦੀ ਵਿਕਟ ਹਾਸਲ ਕੀਤੀ। ਇਸ ਤਰ੍ਹਾਂ ਵਿਜੇ ਸ਼ੰਕਰ ਨੇ ਵਿਸ਼ਵ ਕੱਪ 'ਚ ਡੈਬਿਊ 'ਚ ਪਹਿਲੀ ਹੀ ਗੇਂਦ 'ਤੇ ਵਿਕਟ ਹਾਸਲ ਕਰਨ ਦਾ ਅਨੋਖਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ।
ਫੈਨਸ ਨੇ ਬਣਾਇਆ ਰਾਇਡੂ ਦਾ ਮਜ਼ਾਕ
ਵਿਜੇ ਸ਼ੰਕਰ ਨੇ ਜਿਸ ਤਰ੍ਹਾਂ ਹੀ ਪਹਿਲੀ ਵਿਕਟ ਹਾਸਲ ਕੀਤੀ ਤਾਂ ਸੋਸ਼ਲ ਮੀਡੀਆ 'ਤੇ ਅੰਬਾਤੀ ਰਾਇਡੂ 'ਤੇ ਟਰੋਲ ਹੋ ਗਏ। ਦਰਅਸਲ ਅੰਬਾਤੀ ਰਾਇਡੂ ਨੇ ਆਪਣੀ ਜਗ੍ਹਾ ਵਿਜੇ ਸ਼ੰਕਰ ਨੂੰ ਸ਼ਾਮਲ ਕਰਨ 'ਤੇ ਵਿਰੋਧ 'ਚ ਇਕ ਟਵੀਟ ਕੀਤਾ ਸੀ। ਇਸ ਟਵੀਟ 'ਚ ਰਾਇਡੂ ਨੇ ਲਿਖਿਆ ਸੀ ਕਿ ਮੈਂ ਵਿਸ਼ਵ ਕੱਪ ਦੇਖਣ ਦੇ ਲਈ ਥ੍ਰੀ ਡੀ ਐਨਕਾ ਬੁੱਕ ਕਰ ਦਿੱਤੀਆ ਹਨ। ਹੁਣ ਰਾਇਡੂ ਇਸ ਟਵੀਟ ਕਾਰਨ ਟਰੋਲ ਹੋ ਗਏ। ਸੋਸ਼ਲ ਮੀਡੀਆ 'ਤੇ ਫੈਨਸ ਨੇ ਵਿਜੇ ਸ਼ੰਕਰ ਦੀ ਪਹਿਲੀ ਗੇਂਦ 'ਤੇ ਵਿਕਟ ਹਾਸਲ ਕਰਨ ਤੋਂ ਬਾਅਦ ਲਿਖਿਆ। ਲੱਗਦਾ ਹੈ ਕਿ ਅੰਬਾਤੀ ਰਾਇਡੂ ਥ੍ਰੀ ਡੀ ਐਨਕਾ ਲਗਾ ਕੇ ਮੈਚ ਦੇਖ ਰਹੇ ਹਨ।
ਦੇਖੋਂ ਟਵੀਟ—

PunjabKesari

ਵਿਜੇ ਸ਼ੰਕਰ ਦੀ ਉਪਲੰਬਧੀ 'ਤੇ ਖੁਸ਼ ਹੋਏ ਕੋਹਲੀ

PunjabKesari


Gurdeep Singh

Content Editor

Related News