ਕੋਹਲੀ ਦੀ ਸੱਟ 'ਤੇ ਆਇਆ ਵੱਡਾ ਅਪਡੇਟ, ਫੀਲਡਿੰਗ ਦੌਰਾਨ ਹੋਏ ਸਨ ਸੱਟ ਦਾ ਸ਼ਿਕਾਰ
Tuesday, May 23, 2023 - 02:14 PM (IST)
ਬੈਂਗਲੁਰੂ, (ਭਾਸ਼ਾ)– ਵਿਰਾਟ ਕੋਹਲੀ ਦੇ ਗੋਡੇ ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਤੇ ਗੁਜਰਾਤ ਜਾਇੰਟਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਦੌਰਾਨ ਸੱਟ ਲੱਗ ਗਈ ਸੀ ਪਰ ਉਸ ਦੇ ਮੁੱਖ ਕੋਚ ਸੰਜੇ ਬਾਂਗੜ ਨੇ ਕਿਹਾ ਕਿ ਇਹ ਚਿੰਤਾਜਨਕ ਨਹੀਂ ਹੈ। ਆਰ. ਸੀ. ਬੀ. ਆਖਰੀ ਲੀਗ ਮੈਚ ਵਿਚ ਗੁਜਰਾਤ ਹੱਥੋਂ 6 ਵਿਕਟਾਂ ਨਾਲ ਹਾਰ ਜਾਣ ਕਾਰਨ ਆਈ. ਪੀ. ਐੱਲ. ਵਿਚੋਂ ਬਾਹਰ ਹੋ ਗਈ ਹੈ।
ਇਹ ਵੀ ਪੜ੍ਹੋ : ਬ੍ਰਿਜਭੂਸ਼ਣ ਦੇ ਬਿਆਨ 'ਤੇ ਬਜਰੰਗ ਪੂਨੀਆ ਦਾ ਪਲਟਵਾਰ, ਕਿਹਾ- ਪਹਿਲਵਾਨ ਨਾਰਕੋ ਟੈਸਟ ਲਈ ਤਿਆਰ
ਕੋਹਲੀ ਨੇ ਸੈਂਕੜਾ ਲਾਉਣ ਤੋਂ ਬਾਅਦ ਵਿਜੇ ਸ਼ੰਕਰ ਦਾ ਸ਼ਾਨਦਾਰ ਕੈਚ ਫੜਿਆ ਸੀ ਪਰ ਇਸ ਵਿਚਾਲੇ ਉਸਦਾ ਗੋਡਾ ਜ਼ਖ਼ਮੀ ਹੋ ਗਿਆ। ਕੋਹਲੀ ਦੀ ਮਦਦ ਕਰਨ ਲਈ ਫਿਜ਼ੀਓ ਆਇਆ ਪਰ ਇਸ ਸਟਾਰ ਬੱਲੇਬਾਜ਼ ਨੂੰ ਮੈਦਾਨ ਛੱਡਣਾ ਪਿਆ ਤੇ ਉਹ ਆਖਰੀ 5 ਓਵਰਾਂ ਵਿਚ ਡਗਆਊਟ ਵਿਚ ਬੈਠਾ ਰਿਹਾ। ਬਾਂਗੜ ਨੇ ਕਿਹਾ, ‘‘ਹਾਂ, ਉਸਦੇ ਗੋਡੇ ਵਿਚ ਮਾਮੂਲੀ ਸੱਟ ਲੱਗੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਗੰਭੀਰ ਹੈ।’’
ਕੋਹਲੀ ਇਸ ਸਮੇਂ ਸ਼ਾਨਦਾਰ ਫਾਰਮ 'ਚ ਹੈ। ਉਸ ਨੇ ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਜ਼ ਦੇ ਖਿਲਾਫ ਲਗਾਤਾਰ ਮੈਚਾਂ ਵਿੱਚ ਸੈਂਕੜੇ ਲਗਾਏ। ਬਾਂਗੜ ਨੇ ਕਿਹਾ, “ਉਸਨੇ ਚਾਰ ਦਿਨਾਂ ਦੇ ਅੰਦਰ ਲਗਾਤਾਰ ਮੈਚਾਂ ਵਿੱਚ ਸੈਂਕੜੇ ਬਣਾਏ। ਉਹ ਅਜਿਹਾ ਖਿਡਾਰੀ ਹੈ ਜੋ ਨਾ ਸਿਰਫ ਬੱਲੇਬਾਜ਼ੀ ਕਰਦੇ ਹੋਏ ਸਗੋਂ ਫੀਲਡਿੰਗ ਦੌਰਾਨ ਵੀ ਆਪਣਾ ਸਭ ਕੁਝ ਦੇਣਾ ਚਾਹੁੰਦਾ ਹੈ। ਉਹ ਬਹੁਤ ਦੌੜਿਆ। ਕੁਝ ਦਿਨ ਪਹਿਲਾਂ ਖੇਡੇ ਗਏ ਮੈਚ 'ਚ ਉਹ 40 ਓਵਰ ਮੈਦਾਨ 'ਤੇ ਰਹੇ ਅਤੇ ਇੱਥੇ ਉਨ੍ਹਾਂ ਨੇ 35 ਓਵਰ ਮੈਦਾਨ 'ਤੇ ਬਿਤਾਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।