ਵੱਡੀ ਖਬਰ : ਕੋਰੋਨਾ ਵਾਇਰਸ ਵਿਚਾਲੇ ਹੀ ਸ਼ੁਰੂ ਹੋਣ ਜਾ ਰਹੀ ਹੈ ਕ੍ਰਿਕਟ

Friday, May 15, 2020 - 10:58 AM (IST)

ਵੱਡੀ ਖਬਰ : ਕੋਰੋਨਾ ਵਾਇਰਸ ਵਿਚਾਲੇ ਹੀ ਸ਼ੁਰੂ ਹੋਣ ਜਾ ਰਹੀ ਹੈ ਕ੍ਰਿਕਟ

ਸਪੋਰਟਸ ਡੈਸਕ : ਕੋਰੋਨਾ ਵਾਇਰਸ ਦੇ ਵਧਦੇ ਕਹਿਰ ਵਿਚਾਲੇ ਹੀ ਹੁਣ ਇਕ ਵਾਰ ਫਿਰ ਤੋਂ ਕ੍ਰਿਕਟ ਸ਼ੁਰੂ ਹੋਣ ਜਾ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਪਹਿਲਾ ਟੂਰਨਾਮੈਂਟ ਹੁਣ ਵੈਸਟਇੰਡੀਜ਼ ਵਿਚ ਇਸੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ। 22 ਮਈ ਤੋਂ ਵਿੰਸੀ ਟੀ-10 ਪ੍ਰੀਮੀਅਰ ਲੀਗ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਚ ਕੌਮਾਂਤਰੀ ਕ੍ਰਿਕਟਰ ਵੀ ਹਿੱਸਾ ਲੈਣਗੇ।

PunjabKesari

ਸੈਂਟ ਵਿੰਸੈਂਟ ਵਿਚ 22 ਮਈ ਤੋਂ 30 ਮਈ ਤਕ ਆਯੋਜਿਤ ਫ੍ਰੈਂਚਾਈਜ਼ੀ ਅਧਾਰਤ ਇਸ ਲੀਗ ਵਿਚ 6 ਟੀਮਾਂ ਹਿੱਸਾ ਲੈਣਗੀਆਂ। ਹਾਲਾਂਕਿ ਇਸ ਟੂਰਨਾਮੈਂਟ ਦੇ ਦੌਰਾਨ ਗੇਂਦ 'ਤੇ ਲਾਰ ਜਾਂ ਥੁੱਕ ਲਗਾਉਣ 'ਤੇ ਬੈਨ ਰਹੇਗਾ। ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਇਸ ਟੂਰਨਾਮੈਂਟ ਦੇ ਦੌਰਾਨ ਦਰਸ਼ਕਾਂ ਨੂੰ ਸਟੇਡੀਅਮ ਵਿਚ ਦਾਖਲੇ ਦੀ ਇਜਾਜ਼ਤ ਹੋਵੇਗੀ।

PunjabKesari

15 ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਆਈ. ਸੀ. ਸੀ. ਦੇ ਹਮੇਸ਼ਾ ਤੋਂ ਮੈਂਬਰ ਰਹੇ ਦੇਸ਼ ਵਿਚ ਕਿਸੇ ਕ੍ਰਿਕਟ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੀਗ ਵਿਚ ਵੈਸਟਇੰਡੀਜ਼ ਦੇ ਕਈ ਕੌਮਾਂਤਰੀ ਕ੍ਰਿਕਟਰ ਵੀ ਹਿੱਸਾ ਲੈਣਗੇ। ਇਸ ਟੂਰਨਾਮੈਂਟ ਵਿਚ 30 ਮੈਚ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।


author

Ranjit

Content Editor

Related News