ਵੱਡੀ ਖ਼ਬਰ: Gold Medal ਜਿੱਤਣ ਵਾਲੀ ਪੰਜਾਬ ਦੀ ਖਿਡਾਰਣ ਡੋਪ ਟੈਸਟ 'ਚੋਂ ਫ਼ੇਲ੍ਹ! ਕੀਤਾ ਗਿਆ Suspend
Thursday, Jul 10, 2025 - 02:30 PM (IST)

ਨਵੀਂ ਦਿੱਲੀ- ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਭਾਰਤੀ ਸ਼ਾਟਪੁੱਟ ਖਿਡਾਰਨ ਜੈਮਸੀਨ ਕੌਰ ਨੂੰ ਡੋਪ ਟੈਸਟ ਵਿਚ ਅਸਫਲ ਹੋਣ ਕਾਰਨ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਹੈ। ਜੈਸਮੀਨ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਦੇਹਰਾਦੂਨ ਵਿਚ ਹੋਈਆਂ ਰਾਸ਼ਟਰੀ ਖੇਡਾਂ ਵਿਚ 15.97 ਮੀਟਰ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ : ICC ਟੈਸਟ ਰੈਂਕਿੰਗ ਵਿੱਚ ਛਾਇਆ ਪੰਜਾਬ ਦਾ ਪੁੱਤ ਸ਼ੁਭਮਨ ਗਿੱਲ, ਮਾਰੀ ਤਕੜੀ ਛਾਲ਼, ਪਹਿਲੇ ਨੰਬਰ ਤੋਂ ਖਿਸਕਿਆ ਇਹ
22 ਸਾਲਾ ਜੈਸਮੀਨ ਦਾ ਟਰਬੂਟੇਲਾਈਨ ਲਈ ਟੈਸਟ ਪਾਜ਼ੇਟਿਵ ਆਇਆ ਹੈ ਜਿਹੜਾ ਆਮ ਤੌਰ ’ਤੇ ਖੰਘ ਦੀ ਦਵਾਈ ਵਿਚ ਪਾਇਆ ਜਾਂਦਾ ਹੈ। ਪੰਜਾਬ ਦੀ ਇਸ ਖਿਡਾਰਨ ਨੇ ਪਿਛਲੇ ਸਾਲ ਅੰਤਰ ਯੂਨੀਵਰਸਿਟੀ ਖੇਡਾਂ ਵਿਚ 14.75 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ। ਜੈਸਮੀਨ ਦੇ ਡੋਪ ਟੈਸਟ 'ਚ ਫੇਲ ਹੋਣ ਤੇ ਉਸ ਤੋਂ ਬਾਅਦ ਮੁਅੱਤਲੀ ਨਾਲ ਖੇਡ ਜਗਤ ਹੈਰਾਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8