ਭਾਰਤੀ ਗੋਲਫਰ ਆਇਰਿਸ਼ ਓਪਨ ਗੋਲਫ ’ਚੋਂ ਬਾਹਰ ਹੋਣ ਦੀ ਕਾਗਾਰ ’ਤੇ
Saturday, Jul 05, 2025 - 01:03 PM (IST)

ਕਿਲਡਾਰੇ (ਆਇਰਲੈਂਡ)– ਤਵੇਸਾ ਮਲਿਕ, ਦੀਕਸ਼ਾ ਡਾਗਰ, ਅਵਨੀ ਪ੍ਰਸ਼ਾਂਤ ਤੇ ਹਿਤਾਸ਼ੀ ਬਖਸ਼ੀ ਲੇਡੀਜ਼ ਯੂਰਪੀਅਨ ਟੂਰ ’ਤੇ ਕਾਰਟਨ ਹਾਊਸ ਵਿਚ ਚੱਲ ਰਹੇ ਕੇ. ਪੀ. ਐੱਮ. ਜੀ. ਆਇਰਿਸ਼ ਓਪਨ ਵਿਚ ਕੱਟ ਵਿਚੋਂ ਬਾਹਰ ਹੋਣ ਦੀ ਕਾਗਾਰ ’ਤੇ ਹਨ। ਇਨ੍ਹਾਂ ਚਾਰਾਂ ਭਾਰਤੀਆਂ ਵਿਚ ਸਭ ਤੋਂ ਚੰਗਾ ਪ੍ਰਦਰਸ਼ਨ ਤਵੇਸਾ ਦਾ ਰਿਹਾ, ਜਿਸ ਨੇ ਇਕ ਓਵਰ 74 ਦਾ ਕਾਰਡ ਖੇਡਿਆ। ਉਹ 72ਵੇਂ ਸਥਾਨ ਦੇ ਨਾਲ ਕੱਟ ਤੋਂ ਦੂਰ ਹੈ।
ਦੀਕਸ਼ਾ ਡਾਗਰ ਤੇ ਅਵਨੀ ਪ੍ਰਸ਼ਾਂਤ 75-75 ਦੇ ਇਕ ਬਰਾਬਰ ਕਾਰਡ ਦੇ ਨਾਲ ਸਾਂਝੇ ਤੌਰ ’ਤੇ 91ਵੇਂ ਸਥਾਨ ’ਤੇ ਹੈ ਜਦਕਿ ਹਿਤਾਸ਼ੀ ਬਖਸ਼ੀ 77 ਦੇ ਕਾਰਡ ਦੇ ਨਾਲ ਸਾਂਝੇ ਤੌਰ ’ਤੇ 133ਵੇਂ ਸਥਾਨ ’ਤੇ ਹੈ।