ICC ਤੋਂ ਹੋਈ ਵੱਡੀ ਗਲਤੀ, ਮੁਰਲੀਧਰਨ ਦੀ ਜਗ੍ਹਾ ਲਗਾਈ ਕਿਸੇ ਹੋਰ ਦੀ ਤਸਵੀਰ

07/22/2019 1:07:43 PM

ਸਪੋਰਟਸ ਡੈਸਕ : ਕ੍ਰਿਕਟ ਇਤਿਹਾਸ ਦੇ ਸਭ ਤੋਂ ਵੱਡੇ ਗੇਂਦਬਾਜ਼ ਨੇ 9 ਸਾਲ ਪਹਿਲਾਂ ਹੀ (22 ਜੁਲਾਈ) ਟੈਸਟ ਨੂੰ ਅਲਵੀਦਾ ਕਿਹਾ ਸੀ। ਅਸੀਂ ਗਲ ਕਰ ਰਹੇ ਹਾਂ ਧਾਕੜ ਸ਼੍ਰੀਲੰਕਾ ਦੇ ਧਾਕੜ ਅਤੇ ਲੀਜੈਂਡ ਆਫ ਸਪਿਨਰ ਮੁਥਈਆ ਮੁਰਲੀਧਰਨ ਦੀ। ਮੁਰਲੀਧਰਨ ਅਜਿਹੇ ਕਿਸਮਤ ਵਾਲੇ ਖਿਡਾਰੀ ਹਨ ਜਿਸ ਨੇ ਆਪਣੇ ਕਰੀਅਰ ਦੀ ਆਖਰੀ ਗੇਂਦ 'ਤੇ 800 ਵਿਕਟਾਂ ਪੂਰੀਆਂ ਕਰਨ ਦਾ ਕਾਰਨਾਮਾ ਕੀਤਾ ਸੀ। ਇਸ ਚਮਤਕਾਰੀ ਅੰਕੜਿਆਂ ਨੂੰ ਹੁਣ ਕੋਈ ਵੀ ਲੁਕਾ ਨਹੀਂ ਸਕਦਾ। ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਵੀ ਮੁਰਲੀਧਰਨ ਨੂੰ ਯਾਦ ਕੀਤਾ ਹੈ। ਹਾਲਾਂਕਿ ਆਈ. ਸੀ. ਸੀ. ਤੋਂ ਇਕ ਗਲਤੀ ਹੋ ਗਈ। ਉਸਨੇ ਟਵੀਟ ਦੇ ਨਾਲ ਜੋ ਤਸਵੀਰ ਸ਼ੇਅਰ ਕੀਤੀ ਉਹ ਮੁਰਲੀਧਰਨ ਦੀ ਨਹੀਂ ਸਗੋਂ ਰੰਗਨਾ ਹੈਰਥ ਦੀ ਹੈ। ਬਾਅਦ ਵਿਚ ਆਈ. ਸੀ. ਸੀ. ਨੂੰ ਆਪਣੀ ਗਲਤੀ ਦਾ ਪਤਾ ਚੱਲਿਆ ਤਾਂ ਆਈ. ਸੀ. ਸੀ. ਨੇ ਉਸ ਟਵੀਟ ਨੂੰ ਡਿਲੀਟ ਕਰ ਦਿਤਾ।

PunjabKesari

ਦੱਸ ਦਈਏ ਕਿ 2010 ਵਿਚ ਜਦੋਂ ਮੁਰਲੀਧਰਨ ਨੇ ਭਾਰਤ ਖਿਲਾਫ ਸੀਰੀਜ਼ ਦੇ ਸ਼ੁਰੂਆਤੀ ਟੈਸਟ ਮੈਚ ਤੋਂ ਪਹਿਲਾਂ ਸੰਨਿਆਸ ਦਾ ਐਲਾਨ ਕੀਤਾ ਤਾਂ ਉਸਦੇ ਕੋਲ 792 ਵਿਕਟਾਂ ਸੀ। ਗਾਲ ਟੈਸਟ ਮੈਚ ਦੇ ਤੀਜੇ ਦਿਨ ਦਾ ਖੇਡ ਖਤਮ ਹੋਣ ਤੱਕ ਮੁਰਲੀਧਰਨ ਦੇ ਖਾਤੇ ਵਿਚ ਸਿਰਫ ਇਕ ਵਿਕਟ (ਸਚਿਨ ਤੇਂਦੁਲਕਰ ਦਾ) ਆਇਆ ਸੀ। ਜ਼ਿਕਰਯੋਗ ਹੈ ਕਿ ੁਸ ਟੈਸਟ ਮੈਚ ਦਾ ਦੂਜਾ ਦਿਨ ਪੂਰੀ ਤਰ੍ਹਾਂ ਮੀਂਹ ਦੀ ਭੇਟ ਚੜ੍ਹ ਗਿਆ ਪਰ ਖੇਡ ਦੇ ਚੌਥੇ ਦਿਨ ਭਾਰਤ ਦੀਆਂ 12 ਵਿਕਟਾਂ ਡਿੱਗੀਆਂ ਜਿਸ ਵਿਚੋਂ 5 ਮੁਰਲੀਧਰਨ ਨੇ ਬਟੋਰੀਆਂ ਅਤੇ ਭਾਰਤੀ ਟੀਮ ਫਾਲੋਅ ਆਨ ਖੇਡਣ 'ਤੇ ਮਜਬੂਰ ਹੋ ਗਈ ਸੀ। ਮੈਚ ਦੇ ਆਖਰੀ ਦਿਨ ਮੁਰਲੀਧਰਨ ਆਪਣਾ ਵਿਕਟਾਂ ਦਾ ਅੰਕੜਾ 799 ਤੱਕ ਪਹੁੰਚਾ ਦਿੱਤਾ। ਅਜਿਹਾ ਲੱਗ ਰਿਹਾ ਸੀ ਜਿਵੇਂ ਉਹ 800 ਵਿਕਟਾਂ ਪੂਰੀਆਂ ਨਹੀਂ ਕਰ ਸਕਣਗੇ ਪਰ ਪ੍ਰਗਿਆਨ ਓਝਾ ਨੂੰ ਮਹੇਲਾ ਹੱਥੋਂ ਕੈਚ ਕਰਾ ਕੇ ਮੁਰਲੀਧਰਨ ਨੇ 800 ਵਿਕਟਾਂ ਦਾ ਜਾਦੁਈ ਅੰਕੜਾ ਛੂਹ ਲਿਆ। ਇਸਦੇ ਨਾਲ ਹੀ ਟੈਸਟ ਕ੍ਰਿਕਟ ਵਿਚ ਆਪਣੀ ਆਖਰੀ ਗੇਂਦ 'ਤੇ ਵਿਕਟ ਲੈਣ ਦੇ ਮਾਮਲੇ 'ਚ ਉਸਨੇ ਹੈਡਲੀ ਦੀ ਬਰਾਬਰੀ ਕਰ ਲਈ।

PunjabKesari


Related News