ਵੱਡੇ ਟੂਰਨਾਮੈਂਟਾਂ ਸਬੰਧੀ ਆਈ. ਸੀ. ਸੀ. ਨੇ ਲਏ ਇਹ ਵੱਡੇ ਫੈਸਲੇ

Friday, Apr 02, 2021 - 12:52 PM (IST)

ਵੱਡੇ ਟੂਰਨਾਮੈਂਟਾਂ ਸਬੰਧੀ ਆਈ. ਸੀ. ਸੀ. ਨੇ ਲਏ ਇਹ ਵੱਡੇ ਫੈਸਲੇ

ਦੁਬਈ (ਭਾਸ਼ਾ) : ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਕੋਰੋਨਾ ਕਾਲ ’ਚ ਇਕਾਂਤਵਾਸ ਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ 7 ਵਾਧੂ ਖਿਡਾਰੀਆਂ ਜਾਂ ਸਹਿਯੋਗੀ ਸਟਾਫ ਨੂੰ ਵੱਡੇ ਟੂਰਨਾਮੈਂਟਾਂ ’ਚ ਟੀਮ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਜੂਨ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਭਾਰਤੀ ਟੀਮ 30 ਮੈਂਬਰਾਂ ਨਾਲ ਜਾ ਸਕੇਗੀ। ਆਈ. ਸੀ. ਸੀ. ਬੋਰਡ ਦੀਆਂ ਸਿਲਸਿਲੇਵਾਰ ਵਰਚੁਅਲ ਮੀਟਿੰਗਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਆਈ. ਸੀ. ਸੀ. ਨੇ ਇਕ ਬਿਆਨ ’ਚ ਕਿਹਾ ਕਿ ਬੋਰਡ ਨੇ ਮੈਂਬਰ ਦੇਸ਼ਾਂ ਨੂੰ ਵੱਡੇ ਟੂਰਨਾਮੈਂਟਾਂ ’ਚ 7 ਖਿਡਾਰੀਆਂ ਜਾ ਸਹਿਯੋਗੀ ਸਟਾਫ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਥੇ ਇਕਾਂਤਵਾਸ ’ਚ ਰਹਿਣਾ ਜ਼ਰੂੁਰੀ ਹੈ ਜਾਂ ਟੀਮਾਂ ਜੈਵ ਸੁਰੱਖਿਅਤ ਮਾਹੌਲ ’ਚ ਰਹਿਣਗੀਆਂ।

ਆਈ. ਸੀ. ਸੀ. ਨੇ ਇਹ ਵੀ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਭਾਰਤ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨਾਲ ਜੁੜੀ ਟੈਕਸ ਵਿਵਸਥਾ ਅਤੇ ਵੀਜ਼ਾ ਗਾਰੰਟੀ ਦਾ ਮਾਮਲਾ ਅਗਲੇ ਮਹੀਨੇ ਤਕ ਸੁਲਝਾ ਲਿਆ ਜਾਵੇਗਾ। ਇਸ ਨੇ ਕਿਹਾ ਕਿ ਬੀ. ਸੀ. ਸੀ. ਆਈ. ਤੋਂ ਉਸ ਨੂੰ ਤਾਜ਼ਾ ਜਾਣਕਾਰੀ ਮਿਲੀ ਹੈ ਕਿ ਭਾਰਤ ਸਰਕਾਰ ਨਾਲ ਇਸ ਸਬੰਧ ’ਚ ਸਾਰਥਕ ਗੱਲਬਾਤ ਹੋਈ ਹੈ। ਮਹਿਲਾ ਕ੍ਰਿਕਟ ਸਬੰਧੀ ਆਈ. ਸੀ. ਸੀ. ਨੇ ਇਕ ਦਿਨਾ ਕ੍ਰਿਕਟ ਦੇ ਨਿਯਮਾਂ ’ਚ ਦੋ ਬਦਲਾਅ ਕੀਤੇ ਹਨ। ਇਸ ’ਚ ਕਿਹਾ ਗਿਆ ਹੈ ਕਿ ਪੰਜ ਓਵਰਾਂ ਦਾ ਬੱਲੇਬਾਜ਼ੀ ਪਾਵਰ ਪਲੇਅ ਹਟਾ ਦਿੱਤਾ ਗਿਆ ਹੈ ਅਤੇ ਹੁਣ ਸਾਰੇ ਟਾਈ ਮੈਚਾਂ ਦਾ ਫੈਸਲਾ ਸੁਪਰ ਓਵਰ ’ਚ ਹੋਵੇਗਾ। ਪੂਰਾ ਸਮਾਂ ਮੈਂਬਰ ਮਹਿਲਾ ਟੀਮਾਂ ਨੂੰ ਸਥਾਈ ਟੈਸਟ ਤੇ ਵਨਡੇ ਦਰਜਾ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ’ਚ ਸਾਰੇ ਮੈਚ ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਹੋਣਗੇ। ਬੋਰਡ ਨੇ ਪਹਿਲਾ ਅੰਡਰ-19 ਵਿਸ਼ਵ ਕੱਪ ਮੁਲਤਵੀ ਕਰਨ ਦਾ ਵੀ ਫੈਸਲਾ ਲਿਆ, ਜੋ ਇਸ ਸਾਲ ਦੇ ਅਖੀਰ ’ਚ ਬੰਗਲਾਦੇਸ਼ ’ਚ ਹੋਣਾ ਸੀ।


author

Anuradha

Content Editor

Related News